ਸੁਰੇਂਦਰਨਗਰ: ਲੋਕ ਸਭਾ ਚੋਣਾਂ ਨਾਲ ਜੁੜੀ ਵੱਡੀ ਖ਼ਬਰ ਆਈ ਹੈ। ਹਾਲ ਹੀ ‘ਚ ਕਾਂਗਰਸ ‘ਚ ਸ਼ਾਮਲ ਹੋਏ ਹਾਰਦਿਕ ਪਟੇਲ ਨੂੰ ਚੋਣ ਸਭਾ ‘ਚ ਥੱਪੜ ਮਾਰਿਆ ਗਿਆ ਹੈ। ਇਹ ਘਟਨਾ ਗੁਜਰਾਤ ਦੇ ਸੁਰੇਂਦਰਨਗਰ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਹਾਰਦਿਕ ਪਟੇਲ ਜਦੋਂ ਮੰਚ ‘ਤੇ ਸਭਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਇੱਕ ਵਿਅਕਤੀ ਨੇ ਸਟੇਜ ‘ਤੇ ਆ ਕੇ ਹਾਰਦਿਕ ਦੇ ਥੱਪੜ ਮਾਰ ਦਿੱਤਾ।
ਹਾਰਦਿਕ ਨੂੰ ਥੱਪੜ ਕਿਸ ਨੇ ਤੇ ਕਿਉਂ ਮਾਰਿਆ, ਇਸ ਲਈ ਜਾਣਕਾਰੀ ਦਾ ਇੰਤਜ਼ਾਰ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਹਾਰਦਿਕ ਨੇ ਖੁਦ ਸ਼ਖ਼ਸ ਨੂੰ ਛੱਡਣ ਲਈ ਕਿਹਾ। ਹਾਰਦਿਕ ਗੁਜਰਾਤ ਦੇ ਪਟੀਦਾਰ ਅੰਦੋਲਨ ਦੇ ਵੱਡੇ ਯੁਵਾ ਨੇਤਾ ਹਨ ਜਿਨ੍ਹਾਂ ਨੇ ਹਾਲ ਹੀ ‘ਚ ਕਾਂਗਰਸ ਦਾ ਹੱਥ ਫੜਿਆ ਹੈ।