ਚੰਡੀਗੜ੍ਹ: ਇਸ ਵਾਰ ਦਿੱਲੀ ਚੋਣਾਂ ਵਿੱਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਕੇਜਰੀਵਾਲ ਵੀ ਸਰਗਰਨ ਹੈ। ਚੋਣ ਪ੍ਰਚਾਰ ਦੌਰਾਨ 24 ਸਾਲਾ ਹਰਸ਼ਿਤਾ ਲੋਕਾਂ ਦਾ ਧਿਆਨ ਖਿੱਚ ਰਹੀ ਹੈ। ਅਹਿਮ ਗੱਲ਼ ਹੈ ਕਿ ਜਦੋਂ ਉਹ ਬੀਜੇਪੀ ਖਿਲਾਫ ਬੋਲਦੀ ਹੈ ਤਾਂ ਉਸ ਦੀ ਹਰ ਗੱਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਹਰਸ਼ਿਤਾ ਆਪਣੇ ਪਿਤਾ ਕੇਜਰੀਵਾਲ ਨੂੰ ‘ਅੱਤਵਾਦੀ’ ਆਖੇ ਜਾਣ ’ਤੇ ਭਾਜਪਾ ਦੀ ਤਿੱਖੀ ਆਲੋਚਨਾ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ‘ਸਿਆਸਤ ਦਾ ਮਿਆਰ ਬਹੁਤ ਡਿੱਗ ਗਿਆ ਹੈ।’ ਸੱਤਾ ਹਥਿਆਉਣ ਲਈ ਬੀਜੇਪੀ ਵਾਲੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਹਰਸ਼ਿਤਾ ਦਾ ਸਵਾਲ ਹੈ,‘‘ਜੇਕਰ ਸਹੂਲਤਾਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਜਾਂਦੀਆਂ ਹਨ ਤਾਂ ਕੀ ਇਹ ਅੱਤਵਾਦ ਹੈ?’’

ਹਰਸ਼ਿਤਾ ਕਹਿੰਦੀ ਹੈ ਕਿ ਉਸ ਦੇ ਪਿਤਾ ਸਵੇਰੇ 6 ਵਜੇ ਪੂਰੇ ਪਰਿਵਾਰ ਨੂੰ ਉਠਾ ਦਿੰਦੇ ਸਨ ਤੇ ਭਗਵਦ ਗੀਤਾ ਪੜ੍ਹਨ ਲਈ ਆਖਦੇ ਸਨ। ਉਹ ‘ਇਨਸਾਨ ਸੇ ਇਨਸਾਨ ਕਾ ਹੋ ਭਾਈਚਾਰਾ’ ਗੀਤ ਗਾਉਣ ਲਈ ਆਖਦੇ ਸਨ। ਇਸ ਬਾਰੇ ਜਾਗਰੂਕ ਕਰਦੇ ਸਨ। ‘ਕੀ ਇਹ ਅੱਤਵਾਦ ਹੈ?