ਪਾਣੀਪਤ: ਹਰਿਆਣਵੀਂ ਡਾਂਸਰ ਹਰਸ਼ਿਤਾ ਦਾ ਕਤਲ ਉਸ ਦੇ ਜੀਜੇ ਦਿਨੇਸ਼ ਕਰਾਲਾ ਨੇ ਹੀ ਕਰਵਾਇਆ ਹੈ। ਪੁਲਿਸ ਦੀ ਪੁੱਛਗਿੱਛ ਵਿੱਚ ਉਸ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ। ਪੁਲਿਸ ਬੁੱਧਵਾਰ ਦਿਨੇਸ਼ ਨੂੰ ਪ੍ਰੋਕਸ਼ਨ ਵਰੰਟ 'ਤੇ ਝੱਜਰ ਲੈ ਕੇ ਆਈ ਸੀ।  ਪਾਣੀਪਤ ਦੇ ਐਸਐਚਓ ਨਵੀਨ ਸੰਧੂ ਨੇ ਦੱਸਿਆ ਹੈ ਕਿ ਦਿਨੇਸ਼ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਸ ਨੇ ਹੀ ਜੇਲ੍ਹ ਵਿੱਚ ਬੈਠ ਕੇ ਹਰਸ਼ਿਤਾ ਦੇ ਕਤਲ ਦੀ ਸਾਜਿਸ਼ ਰਚੀ ਸੀ। ਉਸ ਦਾ ਕਹਿਣਾ ਹੈ ਕਿ ਹਰਸ਼ਿਤਾ ਦੀ ਵਜ੍ਹਾ ਕਾਰਨ ਹੀ ਉਸ 'ਤੇ ਬਲਾਤਕਾਰ ਦਾ ਕੇਸ ਸੀ ਤੇ ਉਸ ਦੀ ਮਾਂ 'ਤੇ ਕਤਲ ਦਾ ਕੇਸ ਦਰਜ ਹੋਇਆ। ਹਰਸ਼ਿਤਾ ਇਸ ਕੇਸ 'ਚ ਮੁੱਖ ਗਵਾਹ ਸੀ।



ਦਿਨੇਸ਼ ਨੇ ਹਰਸ਼ਿਤਾ ਨੂੰ ਖ਼ਤਮ ਕਰਨ ਲਈ ਕਈ ਬਦਮਾਸ਼ਾਂ ਨਾਲ ਗੱਲਬਾਤ ਕੀਤੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਕਤਲ ਕਿਸ ਨੇ ਕੀਤਾ ਹੈ। ਪੁਲਿਸ ਹੁਣ ਉਨ੍ਹਾਂ ਬਦਮਾਸ਼ਾਂ ਬਾਰੇ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਬਦਮਾਸ਼ਾਂ ਨੇ ਹਰਸ਼ਿਤਾ 'ਤੇ ਗੋਲੀਆਂ ਦਾਗੀਆਂ ਸੀ। ਹਰਸ਼ਿਤਾ ਦੀ ਮਾਂ ਦੇ ਕਤਲ ਦਾ ਦੋਸ਼ੀ ਵੀ ਦਿਨੇਸ਼ ਹੀ ਹੈ ਤੇ ਦਿਨੇਸ਼ 'ਚ ਹਰਸ਼ਿਤਾ ਨਾਲ ਬਲਾਤਕਾਰ ਵੀ ਕੀਤਾ ਸੀ।



ਦੱਸਣਯੋਗ ਹੈ ਕਿ 17 ਅਕਤੂਬਰ ਨੂੰ ਪਾਨੀਪਤ ਜ਼ਿਲ੍ਹੇ ਦੇ ਇਸਰਾਨਾ ਹਲਕੇ ਅਧੀਨ ਪੈਂਦੇ ਪਿੰਡ ਚਮਰਾੜਾ ਵਿੱਚ ਅੱਜ ਆਪਣਾ ਪ੍ਰੋਗਰਾਮ ਖ਼ਤਮ ਕਰਕੇ ਨਿਕਲ ਰਹੀ ਹਰਿਆਣਵੀਂ ਗਾਇਕਾ ਹਰਸ਼ਿਤਾ ਦਹੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪ੍ਰੋਗਰਾਮ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਵਿੱਚ ਸਵਾਰ ਹੋ ਕੇ ਵਾਪਸ ਜਾ ਰਹੀ ਸੀ ਕਿ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਵਰ੍ਹਾ ਦਿੱਤੀਆਂ। ਪੁਲਿਸ ਮੁਤਾਬਕ ਹਮਲਾਵਰਾਂ ਨੇ ਉਸ 'ਤੇ 4 ਗੋਲੀਆਂ ਮਾਰੀਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।



--