ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਬੈਨ ਲਾਉਣ ਤੋਂ ਬਾਅਦ ਦਿੱਲੀ-ਐਨ.ਸੀ.ਆਰ. ਵਿੱਚ ਇਸ ਸਾਲ ਘੱਟ ਪਟਾਕੇ ਚੱਲੇ। ਇਸ ਦੇ ਬਾਵਜੂਦ ਦਿੱਲੀ-ਐਨ.ਸੀ.ਆਰ. ਵਿੱਚ ਦੀਵਾਲੀ ਸੈਲੀਬ੍ਰੇਸ਼ਨ ਦੌਰਾਨ ਜ਼ਿਆਦਾਤਰ ਇਲਾਕਿਆਂ ਵਿੱਚ ਏਅਰ ਕਵਾਲਟੀ ਇੰਡੈਕਸ (AQI) 400 ਤੋਂ ਉੱਪਰ ਰਿਕਾਰਡ ਕੀਤਾ ਗਿਆ।


ਦੱਸ ਦੇਈਏ ਕਿ AQI ਦਾ 400 ਤੋਂ ਉੱਪਰ ਹੋਣਾ ਗੰਭੀਰ (Severe) ਮੰਨਿਆ ਜਾਂਦਾ ਹੈ। ਹਾਲਾਂਕਿ, ਸ਼ੁੱਕਰਵਾਰ ਨੂੰ ਦਿਨ ਦੀ ਸ਼ੁਰੂਆਤ ਵਿੱਚ ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ (CPCB) ਨੇ ਕਿਹਾ ਕਿ ਹਾਲਾਤ ਪਿਛਲੇ ਸਾਲ ਤੋਂ ਬਿਹਤਰ ਹਨ। ਦੱਸਣਾ ਜ਼ਰੂਰੀ ਹੈ ਕਿ ਪਿਛਲੇ ਸਾਲ ਦੀਵਾਲੀ ਦੇ ਦਿਨ (30 ਅਕਤੂਬਰ) ਏਅਰ ਪਲਿਊਸ਼ਨ ਦਾ ਲੈਵਲ 431 ਤੇ ਅਗਲੇ ਦਿਨ 445 ਸੀ। ਇਸ ਵਾਰ ਇਹ ਦੀਵਾਲੀ ਦੇ ਦਿਨ 319 ਤੇ ਅਗਲੇ ਦਿਨ 453 ਦਰਜ ਕੀਤਾ ਗਿਆ।

ਨਿਊਜ਼ ਏਜੰਸੀ ਮੁਤਾਬਕ, ਦਿੱਲੀ ਦੇ ਪੰਜਾਬੀ ਬਾਗ ਤੇ ਆਨੰਦ ਵਿਹਾਰ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ AQI ਸਭ ਤੋਂ ਵੱਧ 999 ਰਿਕਾਰਡ ਕੀਤਾ ਗਿਆ। ਇਹ ਖ਼ਤਰਨਾਕ ਲੈਵਲ ਹੈ। ਸਵੇਰੇ 9:30 ਦੇ ਅਪਡੇਟ ਮੁਤਾਬਕ, ਆਰ.ਕੇ ਪੁਰਮ ਵਿੱਚ AQI 978 ਰਿਹਾ, ਜਦਕਿ ਸਭ ਤੋਂ ਘੱਟ ਈਸਟ ਦਿੱਲੀ ਦੇ ਦਿਲਸ਼ਾਦ ਗਾਰਡਨ ਵਿੱਚ 221 ਰਿਹਾ। ਦਿੱਲੀ ਦੀ ਤੁਲਨਾ ਵਿੱਚ ਐਨਸੀਆਰ ਵਿੱਚ ਪ੍ਰਦੂਸ਼ਣ ਦਾ ਲੈਵਲ ਕਾਫੀ ਘੱਟ 400 ਤੋਂ 420 ਵਿਚਾਲੇ ਰਿਹਾ। ਇਸ ਸਾਲ ਦੀਵਾਲੀ ਦੇ ਦਿਨ ਦਿੱਲੀ ਵਿੱਚ AQI 319 ਰਿਹਾ। ਇਸ ਤੋਂ ਬਾਅਦ ਵੀ ਇਹ ਬੇਹੱਦ ਖਰਾਬ ਕੈਟੇਗਰੀ ਵਿੱਚ ਰਿਹਾ। ਪਿਛਲੇ ਸਾਲ ਦੀਵਾਲੀ ਦੇ ਦਿਨ AQI 431 ਸੀ।

ਨਿਊਜ਼ ਏਜੰਸੀ ਮੁਤਾਬਕ ਦਿੱਲੀ ਪਾਲਿਊਸ਼ਨ ਕੰਟਰੋਲ ਕਮੇਟੀ ਦੇ ਆਰ.ਕੇ ਪੁਰਮ ਮੋਨੀਟਰਿੰਗ ਸਟੇਸ਼ਨ 'ਤੇ ਰਾਤ 11 ਵਜੇ PM 2.5 878 ਤੇ PM10 1179 ਮਾਈਕਰੋ ਗਰਾਮ 'ਤੇ ਪਹੁੰਚ ਗਿਆ। ਇਸ ਤਰ੍ਹਾਂ ਪਾਲਿਊਸ਼ਨ ਨੇ 24 ਘੰਟੇ ਦੀ ਸੇਫ ਲਿਮਟ 60 ਤੇ 100 ਨੂੰ 10 ਗੁਣਾ ਪਾਰ ਕਰ ਲਿਆ।

ਏਅਰ ਕਵਾਲਿਟੀ ਇੰਡੈਕਸ ਦਾ ਬੇਹੱਦ ਖ਼ਰਾਬ ਹੋਣਾ ਇਹ ਦੱਸਦਾ ਹੈ ਕਿ ਇਸ ਤਰ੍ਹਾਂ ਦੀ ਹਵਾ ਵਿੱਚ ਜ਼ਿਆਦਾ ਸਮੇਂ ਤੱਕ ਰਹਿਣ ਵਾਲਿਆਂ ਨੂੰ ਸਾਹ ਨਾਲ ਸਬੰਧਤ ਤਕਲੀਫ਼ਾਂ ਹੋ ਸਕਦੀਆਂ ਹਨ। ਜੇਕਰ ਏਅਰ ਕਵਾਲਿਟੀ ਹੋਰ ਖਰਾਬ ਹੁੰਦੀ ਹੈ ਤਾਂ AQI ਦਾ ਲੈਵਲ ਹੋਰ ਵਧੇਰੇ ਖ਼ਤਰਨਾਕ ਹੋ ਜਾਵੇਗਾ। ਇਸ ਨਾਲ ਬਿਮਾਰ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।