ਚੰਡੀਗੜ੍ਹ: ਹਰਿਆਣਾ ਵਿਧਾਨ ਸਭਾ ਚੋਣਾਂ 2019 ਦਾ ਸਮਾਂ ਨੇੜੇ ਹੈ। ਸੂਬੇ ‘ਚ 21 ਅਕਤੂਬਰ ਨੂੰ ਚੋਣਾਂ ਹਨ ਤੇ 24 ਅਕਤੂਬਰ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ। ਵਿਧਾਨ ਸਭਾ ਚੋਣਾਂ ‘ਚ ਕਰੀਬ 1.28 ਕਰੋੜ ਵੋਟਰ 1169 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।


ਹਰਿਆਣਾ ਦੀ ਮਤਦਾਤਾ ਸੂਚੀ ਤੇ ਹੋਰ ਅਹਿਮ ਅੰਕੜਿਆਂ ਬਾਰੇ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਜਾਰੀ ਕੀਤੇ ਬਿਊਰੇ ਮੁਤਾਬਕ ਸੂਬੇ ‘ਚ ਕੁੱਲ 1,82,82,570 ਵੋਟਰ ਹਨ। ਇਨ੍ਹਾਂ ‘ਚ 97.7 ਲੱਖ ਮਰਦ ਤੇ 85 ਲੱਖ ਮਹਿਲਾਵਾਂ ਤੋਂ ਇਲਾਵਾ 724 ਪਰਵਾਸੀ ਭਾਰਤੀ ਤੇ 1.07 ਲੱਖ ਸਰਵਿਸ ਵੋਟਰ ਸ਼ਾਮਲ ਹਨ।


ਸੂਬੇ ਦੀ ਸਾਰੀਆਂ 90 ਵਿਧਾਨ ਸਭਾ ਸੀਟਾਂ ‘ਤੇ ਕੁੱਲ 1169 ਉਮੀਦਵਾਰ ਚੋਣ ਮੈਦਾਨ ‘ਚ ਹਨ ਜਿਨ੍ਹਾਂ ‘ਚ 1064 ਮਰਦ, 104 ਔਰਤਾਂ ਤੇ ਆਜ਼ਾਦ ਉਮੀਦਵਾਰ ਸਾਮਲ ਹਨ। ਸਭ ਤੋਂ ਜ਼ਿਆਦਾ 25 ਉਮੀਦਵਾਰ ਹਾਂਸੀ ਸੀਟ ਤੋਂ ਤੇ ਸਭ ਤੋਂ ਘੱਟ ਛੇ ਉਮੀਦਵਾਰ ਅੰਬਾਲਾ ਕੈਂਟ ਤੇ ਸ਼ਾਹਬਾਦ (ਰਾਖਵੀਂ) ਸੀਟ ‘ਤੇ ਹਨ।

ਉਂਝ ਤਾਂ ਇਹ ਚੋਣਾਂ ‘ਚ ਅਹਿਮ ਮੁਕਾਬਲਾ ਬੀਜੇਪੀ ਤੇ ਕਾਂਗਰਸ ‘ਚ ਹੈ ਪਰ ਇਨ੍ਹਾਂ ਤੋਂ ਇਲਾਵਾ ਚੋਣਾਂ ‘ਚ ਹੋਰ ਵੀ ਕਈ ਵੱਡੀਆਂ ਪਾਰਟੀਆਂ ਚੋਣ ਮੈਦਾਨ ‘ਚ ਹਨ ਜਿਵੇਂ-

  • ਜੇਜੇਪੀ

  • ਇਨੈਲੋ

  • 'ਆਪ'

  • ਲੋਕਤੰਤਰ ਸੁਰੱਖਿਆ ਪਾਰਟੀ

  • ਬੀਐਸਪੀ