ਨਵੀਂ ਦਿੱਲੀ: ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਨੇ ਆਪਣੇ ‘ਕੀ ਪਾਕਿਸਤਾਨੀ ਹੋ’ ਵਾਲੇ ਬਿਆਨ ‘ਤੇ ਮਾਫੀ ਮੰਗੀ ਹੈ। ਸੋਨਾਲੀ ਫੋਗਾਟ ਨੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖੁਦ ਇਤਰਾਜ਼ ਜ਼ਾਹਿਰ ਕਰਦੀ ਹਾਂ। ਸੋਨਾਲੀ ਨੇ ਇੱਕ ਰੈਲੀ ‘ਚ ਭਾਰਤ ਮਾਤਾ ਦੀ ਜੈ ਨਾ ਬੋਲਣ ਵਾਲਿਆਂ ਨੂੰ ਪੁੱਛਿਆ ਸੀ, ਕੀ ਤੁਸੀਂ ਪਾਕਿਸਤਾਨੀ ਹੋ?
ਸੋਨਾਲੀ ਨੇ ਰੈਲੀ ‘ਚ ਕਿਹਾ ਸੀ, “ਕਿਉਂ ਬਈ, ਪਾਕਿਸਤਾਨੀ ਹੋ, ਪਾਕਿਸਤਾਨ ਤੋਂ ਆਏ ਹੋ? ਸ਼ਰਮ ਆਉਂਦੀ ਹੈ ਅਜਿਹੇ ਲੋਕਾਂ ‘ਤੇ ਜੋ ਆਪਣੇ ਦੇਸ਼ ਦੀ ਜੈ ਨਹੀਂ ਬੋਲ ਸਕਦੇ। ਤੁਹਾਡੇ ਵਰਗੇ ਹਿੰਦੁਸਤਾਨੀ ਵੀ ਹੁੰਦੇ ਹਨ? ‘ਥੂ’ ਹੈ ਅਜਿਹੇ ਲੋਕਾਂ ‘ਤੇ, ਇਨ੍ਹਾਂ ਦੇ ਵੋਟ ਦੀ ਕੋਈ ਕੀਮਤ ਨਹੀਂ ਹੈ।”
ਸੋਨਾਲੀ ਦੇ ਇਸ ਬਿਆਨ ਤੋਂ ਬਾਅਦ ਬਵਾਲ ਹੋ ਗਿਆ ਸੀ ਤਾਂ ਉਨ੍ਹਾਂ ਨੇ 'ਏਬੀਪੀ ਨਿਊਜ਼' ‘ਤੇ ਮਾਫੀ ਮੰਗਦੇ ਹੋਏ ਕਿਹਾ, ‘ਸੱਚਾਈ ਇਹ ਹੈ ਕਿ ਉਸ ਸਮਾਗਮ ‘ਚ ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਉੱਥੇ ਮੌਜੂਦ ਕੁਝ ਨੌਜਵਾਨਾਂ ਨੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇੱਕ ਗਰੀਬ ਕਿਸਾਨ ਦੀ ਧੀ ਹਾਂ, ਜਦਕਿ ਮੈਂ ਜਿਸ ਖਿਲਾਫ ਚੋਣ ਲੜ ਰਹੀ ਹਾਂ ਉਹ ਤਿੰਨ ਵਾਰ ਦੇ ਮੁੱਖ ਮੰਤਰੀ ਦਾ ਬੇਟਾ ਹੈ। ਉਹ ਚੋਣ ਜਿੱਤਣ ‘ਤੇ ਲੱਖਾਂ ਕਰੋੜਾਂ ਰੁਪਏ ਖਰਚ ਕਰਨ ਨੂੰ ਤਿਆਰ ਹੈ।”
ਬੀਜੇਪੀ ਉਮੀਦਵਾਰ ਸੋਨਾਲੀ ਗੁੱਸੇ 'ਚ ਕਹਿ ਗਈ ਵੱਡੀ ਗੱਲ, ਫਿਰ ਮੰਗਣੀ ਪਈ ਮਾਫੀ
ਏਬੀਪੀ ਸਾਂਝਾ
Updated at:
09 Oct 2019 11:29 AM (IST)
ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਤੋਂ ਬੀਜੇਪੀ ਉਮੀਦਵਾਰ ਸੋਨਾਲੀ ਫੋਗਾਟ ਨੇ ਆਪਣੇ ‘ਕੀ ਪਾਕਿਸਤਾਨੀ ਹੋ’ ਵਾਲੇ ਬਿਆਨ ‘ਤੇ ਮਾਫੀ ਮੰਗੀ ਹੈ। ਸੋਨਾਲੀ ਫੋਗਾਟ ਨੇ 'ਏਬੀਪੀ ਨਿਊਜ਼' ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਖੁਦ ਇਤਰਾਜ਼ ਜ਼ਾਹਿਰ ਕਰਦੀ ਹਾਂ।
- - - - - - - - - Advertisement - - - - - - - - -