ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਜਨਸੰਵਾਦ ਪ੍ਰੋਗ੍ਰਾਮ ਇਕ ਵਾਰ ਫਿਰ ਬਜੁਰਗਾਂ ਲਈ ਸਾਰਥਕ ਸਾਬਤ ਹੋਇਆ, ਜਦੋਂ ਲਾਡਵਾ ਹਲਕੇ ਦੇ ਰਾਮਸ਼ਰਣ ਮਾਜਰਾ ਪਿੰਡ ਦੇ 5 ਬਜੁਰਗਾਂ ਦੀ ਮੌਕੇ 'ਤੇ ਹੀ ਪੈਂਸ਼ਨ ਬਣ ਗਈ। ਕੁਰੂਕਸ਼ੇਤਰ ਜਿਲ੍ਹਾ ਦੇ ਲਾਡਵਾ ਹਲਕੇ ਦੇ ਰਾਮਸ਼ਰਣ ਮਾਜਰਾ ਪਿੰਡ ਵਿਚ ਪ੍ਰਬੰਧਿਤ ਜਨਸੰਵਾਦ ਪ੍ਰੋਗ੍ਰਾਮ ਦੌਰਾਨ ਪਿੰਡ ਦੇ 5 ਬਜੁਰਗਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਪੈਂਸ਼ਨ ਕਾਰਡ ਬਣਾਉਣ 'ਚ ਆ ਰਹੀ ਮੁਸ਼ਕਲਾਂ ਦੇ ਬਾਰੇ ਵਿਚ ਜਾਣੂੰ ਕਰਾਇਆ।


 ਤਾਂ ਮੁੱਖ ਮੰਤਰੀ ਨੇ ਤੁਰੰਤ ਉਨ੍ਹਾਂ ਨੁੰ ਜਨਸੰਵਾਦ ਪ੍ਰੋਗ੍ਰਾਮ ਵਿਚ ਬਣਾਏ ਗਏ ਹੈਲਪ ਡੇਸਕ 'ਤੇ ਭੇਜਿਆ ਅਤੇ ਮੌਕੇ 'ਤੇ ਹੀ ਪਰਿਵਾਰ ਪਹਿਚਾਣ ਪੱਤਰ ਦੀ ਡਿਟੇਲ ਪਾਉਣ ਦੇ ਬਾਅਦ ਪੰਜਾਂ ਦੀ ਪੈਂਸ਼ਨ ਸ਼ੁਰੂ ਹੋ ਗਈ। ਮੁੱਖ ਮੰਤਰੀ ਨੇ ਪੰਜਾਂ ਨੂੰ ਬੁਢਾਪਾ ਪੈਂਸ਼ਨ ਸ਼ੁਰੂ ਹੋਣ ਸਬੰਧੀ ਸਰਟੀਫਿਕੇਸ਼ ਪ੍ਰਦਾਨ ਕੀਤੇ।


ਪ੍ਰੋਗ੍ਰਾਮ ਦੌਰਾਨ ਗ੍ਰਾਮੀਣਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਲੋਕਾਂ ਦਾ ਜੀਵਨ ਸਰਲ ਬਨਾਉਣਾ ਹੈ। ਇਸੀ ਉਦੇਸ਼ ਨਾਲ ਪਰਿਵਾਰ ਪਹਿਚਾਣ ਪੱਤਰ ਯੋਜਨਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ ਅਤੇ ਬਿਨ੍ਹਾਂ ਖਰਚੀ-ਪਰਚੀ ਨੌਕਰੀ ਦੇਣ ਦਾ ਕੰਮ ਕੀਤਾ ਹੈ। ਰਾਮ ਰਾਜ ਦੀ ਕਲਪਣਾ ਨੂੰ ਧਰਾਤਲ 'ਤੇ ਉਤਾਰਨ ਦਾ ਕੰਮ ਮੌਜੂਦਾ ਰਾਜ ਸਰਕਾਰ ਕਰ ਰਹੀ ਹੈ।


ਜਨਸੰਵਾਦ ਪ੍ਰੋਗ੍ਰਾਮ ਵਿਚ ਪਿੰਡ ਦੇ ਲੋਕਾਂ ਵੱਲੋਂ ਰੱਖੀ ਗਈ ਸ਼ਿਕਾਇਤਾਂ 'ਤੇ ਮੁੱਖ ਮੰਤਰੀ ਨੇ ਮੌਕੇ 'ਤੇ ਹੀ ਅਧਿਕਾਰੀਆਂ ਤੋਂ ਸ਼ਿਕਾਇਤ ਸਬੰਧੀ ਮਾਮਲਿਆਂ ਦੀ ਸੰਪੂਰਣ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦੇ ਜਲਦੀ ਹੱਲ ਦੇ ਆਦੇਸ਼ ਦਿੱਤੇ। ਇਕ ਮਹਿਲਾ ਵੱਲੋਂ ਕਬੂਤਰਬਾਜੀ ਦੇ ਮਾਮਲੇ ਦੇ ਸਬੰਧ ਵਿਚ ਰੱਖੀ ਗਈ ਸ਼ਿਕਾਇਤ 'ਤੇ ਐਕਸ਼ਨ ਲੈਂਦੇ ਹੋਏ ਮੁੱਖ ਮੰਤਰੀ ਨੇ ਪੁਲਿਸ ਸੁਪਰਡੈਂਟ ਨੂੰ ਮਾਮਲੇ ਵਿਚ ਸਮੂਚੇ ਕਾਰਵਾਈ ਕਰਨ ਅਤੇ ਪੀੜਤ ਦੇ ਪੈਸੇ ਵਾਪਸ ਦਿਵਾਉਣ ਦੇ ਆਦੇਸ਼ ਦਿੱਤੇ।


 ਇਸ ਤੋਂ ਇਲਾਵਾ, ਇਸ ਦੌਰਾਨ ਇਕ ਵਿਅਕਤੀ ਨੇ ਮੁੱਖ ਮੰਤਰੀ ਦੇ ਸਾਹਮਣੇ ਇਲਾਜ ਦੌਰਾਨ ਹਸਪਤਾਲ ਵੱਲੋਂ ਪੈਸੇ ਮੰਗਨ ਦੀ ਸ਼ਿਕਾਇਤ ਰੱਖੀ। ਇਸ 'ਤੇ ਮੁੱਖ ਮੰਤਰੀ ਨੇ ਸੀਏਮਓ ਨੂੰ ਇਲਾਜ 'ਤੇ ਖਰਚ ਹੋਈ ਰਕਮ ਦੀ ਜਾਂਚ ਕਰ ਰਿਪੋਰਟ ਦੇਣ ਦੇ ਆਦੇਸ਼ ਦਿੱਤੇ।


    ਮੁੱਖ ਮੰਤਰੀ ਨੇ ਰਾਮਸ਼ੁਰਣ ਮਾਜਰਾ ਪਿੰਡ ਵਿਚ 2.70 ਕਰੋੜ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਕੰਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਕਿਹਾ ਕਿ ਪਰਿਵਾਰ ਪਹਿਚਾਣ ਪੱਤਰ ਯੋਜਨਾ ਸ਼ੁਰੂ ਹੋਣ ਬਾਅਦ ਹੁਣ ਹਰੇਕ ਪਿੰਡ ਨੂੰ ਉਨ੍ਹਾਂ ਦੀ ਆਬਾਦੀ ਦੇ ਹਿਸਾਬ ਨਾਲ ਪ੍ਰਤੀ ਸਾਲ ਗ੍ਰਾਂਟ ਦਿੱਤੀ ਜਾਵੇਗੀ। ਹੁਣ ਸੂਬਾ ਸਰਕਾਰ ਵੱਲੋਂ ਹਰੇਕ ਸਾਲ ਵਿਕਾਸ ਕੰਮਾਂ ਲਈ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ 68 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਇਸ ਮੌਕੇ 'ਤੇ ਉਨ੍ਹਾਂ ਨੇ ਪਿੰਡ ਦੇ ਚਾਰ ਲੋਕਾਂ ਨੂੰ ਵਹੀਲ ਚੇਅਰ ਅਤੇ ਸੁਨਣ ਦੀਆਂ ਮਸ਼ੀਨਾਂ ਦਿੱਤੀਆਂ