ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਅੰਕੜਿਆਂ ਨਾਲ ਬੀਜੇਪੀ ਦੀ ਚਿੰਤਾ ਵਧਦੀ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਦਾਅਵਾ ਕਰਦੀ ਨਜ਼ਰ ਆ ਰਹੀ ਸੀ ਕਿ ਉਹ ਸੂਬੇ ‘ਚ ਆਸਾਨੀ ਨਾਲ ਬਹੁਮਤ ਹਾਸਲ ਕਰ ਲਵੇਗੀ। ਉਸ ਦੀ ਰਾਹ ਮੁਸ਼ਕਲ ਲੱਗ ਰਹੀ ਹੈ। ਕਾਂਗਰਸ ਤੋਂ ਇਲਾਵਾ ਦੁਸ਼ਿਅੰਤ ਚੌਟਾਲਾ ਦੀ ਪਾਰਟੀ ਜੇਜੇਪੀ ਨੇ ਵੀ ਬੀਜੇਪੀ ਦਾ ਖੇਡ ਖ਼ਰਾਬ ਕੀਤੀ ਹੈ।
ਸਾਹਮਣੇ ਆਏ ਰੁਝਾਨ ‘ਚ ਸਾਫ਼ ਹੈ ਕਿ ਹਰਿਆਣਾ ‘ਚ ਕਿਸੇ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਸੂਬੇ ‘ਚ ਸੱਤਾ ‘ਚ ਆਉਣ ਲਈ 46 ਸੀਟਾਂ ਦੇ ਬਹੁਮਤ ਦੀ ਲੋੜ ਸੀ ਜਿਸ ਵਿੱਚੋਂ ਬੀਜੇਪੀ ਹੁਣ 40 ਸੀਟਾਂ ‘ਤੇ ਅੱਗੇ ਹੁੰਦੇ ਹੋਏ 19 ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੀ ਹੈ। ਉਧਰ ਕਾਂਗਰਸ ਵੀ 31 ਸੀਟਾਂ ਤੋਂ ਅੱਗੇ ਹੋ 16 ਸੀਟਾਂ ‘ਤੇ ਜਿੱਤ ਹਾਸਲ ਕਰ ਚੁੱਕੀ ਹੈ।
ਅੰਕੜੇ ਲਗਾਤਾਰ ਬਦਲ ਵੀ ਰਹੇ ਹਨ। ਹੁਣ ਦੇਖਣਾ ਦਿਲਚਸਪ ਹੈ ਕਿ ਸੂਬੇ ‘ਚ ਕਿਹੜੀ ਸਰਕਾਰ ਬਣੇਗੀ। ਅਜਿਹੇ ‘ਚ ਜੇਜੇਪੀ ਹਰਿਆਣਾ ‘ਚ ਕਿੰਗ ਮੇਕਰ ਦਾ ਰੋਲ ਨਿਭਾਅ ਸਕਦੇ ਹਨ ਕਿਉਂਕਿ ਉਹ 10 ਸੀਟਾਂ ਤੋਂ ਅੱਗੇ ਚੱਲ 9 ਸੀਟਾਂ ‘ਤੇ ਜਿੱਤ ਦਰਜ ਕਰ ਚੁੱਕੇ ਹਨ। ਅਜਿਹੇ ‘ਚ ਸੱਤਾ ‘ਚ ਆਉਣ ਲਈ ਜੇਜੇਪੀ ਨੂੰ ਆਪਣੇ ਨਾਲ ਮਿਲਾਉਣਾ ਜ਼ਰੂਰੀ ਜਿਹਾ ਹੈ।
ਹਰਿਆਣਾ ‘ਚ ਕਿਸਦਾ ਲੱਗੇਗਾ ਦਾਅ, ਬੀਜੇਪੀ ਦੀ ਰਾਹ ਔਖੀ
ਏਬੀਪੀ ਸਾਂਝਾ
Updated at:
24 Oct 2019 06:01 PM (IST)
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਅੰਕੜਿਆਂ ਨਾਲ ਬੀਜੇਪੀ ਦੀ ਚਿੰਤਾ ਵਧਦੀ ਜਾ ਰਹੀ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਦਾਅਵਾ ਕਰਦੀ ਨਜ਼ਰ ਆ ਰਹੀ ਸੀ ਕਿ ਉਹ ਸੂਬੇ ‘ਚ ਆਸਾਨੀ ਨਾਲ ਬਹੁਮਤ ਹਾਸਲ ਕਰ ਲਵੇਗੀ। ਉਸ ਦੀ ਰਾਹ ਮੁਸ਼ਕਲ ਲੱਗ ਰਹੀ ਹੈ।
- - - - - - - - - Advertisement - - - - - - - - -