ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਉਹ ਸੂਬੇ ਦੇ ਸਾਰੇ ਅਫਗਾਨ ਵਿਦਿਆਰਥੀਆਂ ਨੂੰ ਹਰ ਮੁਮਕਿਨ ਮਦਦ ਦੇਣ ਦਾ ਭਰੌਸਾ ਦਿੱਤਾ ਹੈ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਸ ਸਬੰਧੀਵਿੱਚ ਯੂਨੀਵਰਸਿਟੀਆਂ ਦੇ ਉਪ ਕੁਲਪਤੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਗਏ ਹਨ।
ਅਫਗਾਨਿਸਤਾਨ ਦੀ ਸਥਿਤੀ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ ਚੌਟਾਲਾ ਨੇ ਕਿਹਾ ਕਿ ਅਫਗਾਨ ਵਿਦਿਆਰਥੀਆਂ ਨੂੰ ਹਰਿਆਣਾ ਵਿੱਚ ਸਿੱਖਿਆ, ਭੋਜਨ ਜਾਂ ਰਿਹਾਇਸ਼ ਦੇ ਸਬੰਧ ਵਿੱਚ ਕੋਈ ਸਮੱਸਿਆ ਨਹੀਂ ਹੋਵੇਗੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਤੱਕ ਅਫਗਾਨਿਸਤਾਨ ਵਿੱਚ ਸਥਿਤੀ ਆਮ ਵਾਂਗ ਨਹੀਂ ਹੋ ਜਾਂਦੀ, ਵਿਦਿਆਰਥੀਆਂ ਨੂੰ ਫੀਸਾਂ ਵਿੱਚ ਛੋਟ ਅਤੇ ਕੋਰਸਾਂ ਵਿੱਚ ਦਾਖਲੇ ਨਾਲ ਜੁੜੀ ਹਰ ਮਦਦ ਮੁਹੱਈਆ ਕਰਵਾਈ ਜਾਵੇਗੀ।
ਸਾਡੇ ਦੇਸ਼ ਦੇ ਮਹਿਮਾਨ
ਚੌਟਾਲਾ ਨੇ ਕਿਹਾ, “ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪੜ੍ਹ ਰਹੇ 31 ਚੋਂ 11 ਅਫਗਾਨ ਵਿਦਿਆਰਥੀ ਕੈਂਪਸ ਵਿੱਚ ਰਹਿ ਰਹੇ ਹਨ। ਇਸ ਤੋਂ ਇਲਾਵਾ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਵਿੱਚ ਪੜ੍ਹ ਰਹੇ 11 ਵਿਦਿਆਰਥੀਆਂ ਚੋਂ ਪੰਜ ਕੈਂਪਸ ਵਿੱਚ ਰਹਿੰਦੇ ਹਨ।” ਉਨ੍ਹਾਂ ਨੇ ਕਿਹਾ, “ਉਹ ਸਿਰਫ ਵਿਦੇਸ਼ੀ ਵਿਦਿਆਰਥੀ ਹੀ ਨਹੀਂ ਹਨ ਬਲਕਿ ਸਾਡੇ ਦੇਸ਼ ਦੇ ਮਹਿਮਾਨ ਹਨ। ਜੇ ਕਿਸੇ ਵੀ ਵਿਦਿਆਰਥੀ ਨੂੰ ਕੋਈ ਮੁਸ਼ਕਿਲ ਆਉਂਦੀ ਹੈ, ਤਾਂ ਅਸੀਂ ਉਸਦੀ ਮਦਦ ਕਰਨ ਲਈ ਤਿਆਰ ਹਾਂ।”
ਭਾਰਤ ਲਈ ਚੁਣੌਤੀ - ਰਾਜਨਾਥ ਸਿੰਘ
ਇਸ ਦੇ ਨਾਲ ਹੀਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਬਦਲਦੇ ਸ਼ਕਤੀ ਸਮੀਕਰਣ ਭਾਰਤ ਲਈ ਇੱਕ ਚੁਣੌਤੀ ਹੈ, ਜਿਸਦੇ ਕਾਰਨ ਉਸਨੂੰ ਆਪਣੀ ਰਣਨੀਤੀ 'ਤੇ ਮੁੜ ਵਿਚਾਰ ਕਰਨਾ ਪਿਆ ਅਤੇ ਕਵਾਡ ਪਹਿਲਕਦਮੀ ਨੇ ਇਸਨੂੰ ਰੇਖਾਂਕਿਤ ਕੀਤਾ ਹੈ। ਹਥਿਆਰਬੰਦ ਬਲਾਂ ਵਿੱਚ ਸੰਯੁਕਤ ਕਮਾਂਡ ਸਮੇਤ ਢਾਂਚਾਗਤ ਸੁਧਾਰਾਂ ਬਾਰੇ ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਸੰਯੁਕਤ ਲੜਾਈ ਸਮੂਹਾਂ (ਆਈਬੀਜੀ) ਦੇ ਗਠਨ ਨੂੰ ਗੰਭੀਰਤਾ ਨਾਲ ਦੇਖ ਰਿਹਾ ਹੈ ਕਿਉਂਕਿ ਯੁੱਧ ਦੌਰਾਨ ਤੁਰੰਤ ਫੈਸਲਾ ਲੈਣਾ ਇੱਕ ਮਹੱਤਵਪੂਰਨ ਪਹਿਲੂ ਹੈ।
ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ ਦਾ ਕਲੇਸ਼ ਪੁਹੰਚਿਆ ਸਿਖਰਾਂ 'ਤੇ, ਹੁਣ ਪਰਗਟ ਸਿੰਘ ਨੇ ਕਿਹਾ ਹਰੀਸ਼ ਰਾਵਤ ਨੂੰ ਕਿਸ ਨੇ ਦਿੱਤੇ ਅਧਿਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin