ਨਵੀਂ ਦਿੱਲੀ: ਬਜਰੰਗ ਦਲ (Bajrang Dal) ਦੇ ਮੈਂਬਰਾਂ ਨੇ ਗੁਜਰਾਤ (Gujarat) ਦੇ ਅਹਿਮਦਾਬਾਦ (Ahmedabad) ਵਿੱਚ ਇੱਕ ਕਿਤਾਬਾਂ ਦੀ ਦੁਕਾਨ ਦੇ ਬਾਹਰ ਕਾਮਾ ਸੂਤਰਾ (Kama Sutra)ਦੀ ਇੱਕ ਕਾਪੀ ਸਾੜ ਕੇ ਕਿਹਾ ਹੈ ਕਿ ਇਹ ਕਿਤਾਬ ਹਿੰਦੂ ਦੇਵਤਿਆਂ ਨੂੰ 'ਅਸ਼ਲੀਲ ਸਥਿਤੀ' ('vulgar positions') ਵਿੱਚ ਦਿਖਾ ਕੇ ਉਨ੍ਹਾਂ ਦਾ ਅਪਮਾਨ ਕਰਦੀ ਹੈ।


ਬਜਰੰਗ ਦਲ ਦੇ ਮੈਂਬਰਾਂ ਨੇ ਸਟੋਰ ਮਾਲਕ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਕਿਤਾਬ ਦੀ ਵਿਕਰੀ ਜਾਰੀ ਰਹੀ ਤਾਂ ਅਗਲੀ ਵਾਰ ਸਟੋਰ ਵੀ ਸਾੜ ਦਿੱਤਾ ਜਾਵੇਗਾ।


ਇਹ ਵੀਡੀਓ ਸਭ ਤੋਂ ਪਹਿਲਾਂ ਕਿਤਾਬਾਂ ਦੀ ਦੁਕਾਨ ਦੇ ਅੰਦਰ ਬਜਰੰਗ ਦਲ ਦੇ ਇੱਕ ਮੈਂਬਰ ਦੇ ਨਾਲ ਬਣਾਇਆ ਗਿਆ ਸੀ, ਜਿਸਨੇ ਕਿਤਾਬ ਵਿੱਚ ਦ੍ਰਿਸ਼ਟਾਂਤ ਦਿਖਾਉਂਦੇ ਹੋਏ ਦੋਸ਼ ਲਗਾਇਆ  ਕਿ ਇਹ 'ਹਿੰਦੂ ਦੇਵਤਿਆਂ ਨੂੰ ਅਸ਼ਲੀਲ ਸਥਿਤੀ' 'ਚ ਦਿਖਾਉਂਦੇ ਹਨ। ਫਿਰ ਉਹ ਬਾਹਰ ਗਏ ਅਤੇ ਕਿਤਾਬ ਨੂੰ ਅੱਗ ਲਗਾ ਦਿੱਤੀ।


ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬਜਰੰਗ ਦਲ ਦੇ ਵਰਕਰਾਂ ਨੇ ਕਿਤਾਬ ਨੂੰ ਅੱਗ ਲਗਾਉਂਦੇ ਹੋਏ 'ਹਰ ਹਰ ਮਹਾਦੇਵ' ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ।


 


ਇਹ ਵੀ ਪੜ੍ਹੋ: New Technology: ਐਕਸੀਡੈਂਟ ਤੋਂ ਪਹਿਲਾਂ ਹੀ ਡਰਾਈਵਰ ਨੂੰ ਮਿਲੇਗਾ ਅਲਰਟ, ਟਾਲਿਆ ਜਾ ਸਕੇਗਾ ਹਾਦਸਾ


ਇਹ ਵੀ ਪੜ੍ਹੋ: ਤਪਦੀ ਗਰਮੀ 'ਚ ਚਲਾਉਂਦੇ ਹੋ CNG ਕਾਰ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ