ਚੰਡੀਗੜ੍ਹ: ਲੌਕਡਾਊਨ 'ਚ ਮਿਲੀ ਰਾਹਤ ਮਗਰੋਂ ਬਾਜ਼ਾਰਾਂ 'ਚ ਦੁਕਾਨਾਂ ਖੁੱਲ੍ਹਣ 'ਤੇ ਰੋਣਕ ਪਰਤਣੀ ਸ਼ੁਰੂ ਹੋ ਗਈ ਹੈ। ਦਿਲਚਸਪ ਹੈ ਕਿ ਸਭ ਤੋਂ ਵੱਧ ਭੀੜ ਸ਼ਰਾਬ ਦੇ ਠੇਕਿਆਂ ਜਾਂ ਫਿਰ ਸੈਲੂਨ ਤੇ ਨਾਈਆਂ ਦੀਆਂ ਦੁਕਾਨਾਂ 'ਤੇ ਵੇਖਣ ਨੂੰ ਮਿਲ ਰਹੀ ਹੈ। ਠੇਕਿਆਂ 'ਤੇ ਲੋਕ ਝੋਲੇ ਤੇ ਬੈਗ ਲੈ ਕੇ ਪਹੁੰਚ ਰਹੇ ਹਨ ਜਦੋਂਕਿ ਸਲੂਨ 'ਤੇ ਆਪਣੇ ਤੌਲੀਏ ਲੈ ਕੇ ਆ ਰਹੇ ਹਨ।


ਕਰੀਬ 40 ਦਿਨਾਂ ਬਾਅਦ ਅੱਜ ਹਰਿਆਣਾ ਦੇ ਫਤਹਿਾਬਾਦ 'ਚ ਦੁਕਾਨਾਂ ਖੁੱਲ੍ਹੀਆਂ ਤੇ ਵੱਡੀ ਗਿਣਤੀ ਲੋਕ ਵੀ ਬਜ਼ਾਰ ਪਹੁੰਚੇ। ਸਭ ਤੋਂ ਵੱਧ ਲੋਕ ਹੇਅਰ ਸੈਲੂਨ 'ਤੇ ਦੇਖਣ ਨੂੰ ਮਿਲੇ। ਦਿਲਚਸਪ ਗੱਲ ਇਹ ਰਹੀ ਕਿ ਲੋਕ ਆਪੋ ਆਪਣਾ ਸਾਮਾਨ ਲੈ ਕੇ ਵਾਲ ਕਟਵਾਉਣ ਤੇ ਹੋਰ ਸੇਵਾਵਾਂ ਲਈ ਸੈਲੂਨ ਪਹੁੰਚੇ।


ਇਹ ਵੀ ਪੜ੍ਹੋ: ਪੈਟਰੋਲ ਦੀ ਅਸਲ ਕੀਮਤ ਸਿਰਫ 18 ਰੁਪਏ, ਇਸ ਵੇਲੇ ਚਾਰ ਗੁਣਾ ਵੱਧ 71 ਰੁਪਏ ਅਦਾ ਕਰ ਰਹੇ ਗਾਹਕ, ਜਾਣੋ ਕਿਉਂ


ਲੋਕਾਂ ਦਾ ਮੰਨਣਾ ਕਿ ਸਰਕਾਰ ਨੇ ਜੋ ਛੋਟ ਦਿੱਤੀ ਹੈ, ਉਸ ਨਾਲ ਆਮ ਲੋਕਾਂ ਨੂੰ ਜ਼ਰੂਰ ਕੁਝ ਰਾਹਤ ਮਿਲੀ ਹੈ। ਬਿਊਟੀ ਪਾਰਲਰ ਤੇ ਸੈਲੂਨ ਬੰਦ ਹੋਣ ਕਾਰਨ ਕਾਫੀ ਮੁਸ਼ਕਲ ਆ ਰਹੀ ਸੀ। ਬਜ਼ਾਰ ਖੁੱਲ੍ਹਣ 'ਤੇ ਦੁਕਾਨਦਾਰ ਵੀ ਆਪਣੇ ਔਜ਼ਾਰ ਸੈਨੇਟਾਇਜ਼ ਕਰਦੇ ਦਿਖਾਈ ਦਿੱਤੇ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ