Nuh Violence : ਹਰਿਆਣਾ ਪੁਲਿਸ ਨੇ ਮੰਗਲਵਾਰ (15 ਅਗਸਤ) ਨੂੰ ਨੂਹ ਵਿੱਚ ਹਿੰਸਾ ਭੜਕਾਉਣ ਦੇ ਆਰੋਪੀ ਬਿੱਟੂ ਬਜਰੰਗੀ ਨੂੰ ਗ੍ਰਿਫਤਾਰ ਕਰ ਲਿਆ ਹੈ। ਗਊ ਰਕਸ਼ਕ ਬਜਰੰਗ ਦਲ ਦੀ ਫਰੀਦਾਬਾਦ ਇਕਾਈ ਦੇ ਮੁਖੀ ਬਿੱਟੂ ਬਜਰੰਗੀ 'ਤੇ ਭੜਕਾਊ ਭਾਸ਼ਣ ਦੇਣ ਦਾ ਆਰੋਪ ਹੈ।
ਬਜਰੰਗੀ 'ਤੇ ਆਰੋਪ ਹੈ ਕਿ ਉਸ ਨੇ ਮੇਵਾਤ ਦੇ ਮੁਸਲਮਾਨਾਂ ਨੂੰ ਕਿਹਾ ਸੀ ਕਿ ਮੈਂ ਸਹੁਰੇ ਘਰ ਆ ਰਿਹਾ ਹਾਂ, ਆਪਣੇ ਜੀਜੇ ਦਾ ਸਵਾਗਤ ਨਹੀਂ ਕਰੋਗੇ ਕੀ? ਦਰਅਸਲ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਯਾਤਰਾ 'ਤੇ ਪਥਰਾਅ ਹੋਣ ਤੋਂ ਬਾਅਦ ਨੂਹ 'ਚ ਹਿੰਸਾ ਸ਼ੁਰੂ ਹੋਈ ਸੀ।
ਬਿੱਟੂ ਬਜਰੰਗੀ ਨੇ ਕੀ ਕਿਹਾ?
ਨੂਹ 'ਚ ਹੋਈ ਹਿੰਸਾ ਦੇ ਦਿਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਇਸ 'ਚ ਬਿੱਟੂ ਬਜਰੰਗੀ ਕਥਿਤ ਤੌਰ 'ਤੇ ਕਹਿ ਰਿਹਾ ਹੈ, ਇਹ ਬੋਲਣਗੇ ਕਿ ਦੱਸਿਆ ਨਹੀਂ ਕਿ ਅਸੀਂ ਸਹੁਰੇ ਆਏ ਅਤੇ ਮੁਲਾਕਾਤ ਨਹੀਂ ਹੋਈ , ਫੁੱਲ ਮਾਲਾ ਤਿਆਰ ਰੱਖਣਾ, ਜੀਜਾ ਆ ਰਿਹਾ ਹੈ।'' ਬਿਲਕੁਲ 150 ਗੱਡੀਆਂ ਹਨ।
ਨੂਹ ਵਿਚ ਕਦੋਂ ਸ਼ੁਰੂ ਹੋਈ ਸੀ ਹਿੰਸਾ ?
ਹਿੰਦੂ ਪ੍ਰੀਸ਼ਦ ਦੀ ਯਾਤਰਾ 'ਤੇ 31 ਜੁਲਾਈ ਨੂੰ ਭੀੜ ਵੱਲੋਂ ਹਮਲਾ ਕਰਨ ਤੋਂ ਬਾਅਦ ਨੂਹ ਵਿੱਚ ਹਿੰਸਾ ਸ਼ੁਰੂ ਹੋਈ ਸੀ। ਬਾਅਦ ਵਿੱਚ ਇਸ ਹਿੰਸਾ ਦੀ ਅੱਗ ਗੁਰੂਗ੍ਰਾਮ ਸਮੇਤ ਆਸਪਾਸ ਦੇ ਕਈ ਇਲਾਕਿਆਂ ਵਿੱਚ ਫੈਲ ਗਈ ਸੀ। ਇਸ ਵਿੱਚ ਦੋ ਹੋਮਗਾਰਡ ਅਤੇ ਇੱਕ ਇਮਾਮ ਸਮੇਤ ਛੇ ਲੋਕਾਂ ਦੀ ਜਾਨ ਚਲੀ ਗਈ ਸੀ। ਹਿੰਸਾ ਤੋਂ ਬਾਅਦ ਹਾਲਾਤ ਇੰਨੇ ਖਰਾਬ ਹੋ ਗਏ ਸਨ ਕਿ 8 ਅਗਸਤ ਤੱਕ ਨੂਹ 'ਚ ਮੋਬਾਈਲ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਗਈਆਂ ਸਨ। ਬਾਅਦ ਵਿੱਚ ਇਸਨੂੰ 13 ਅਗਸਤ ਤੱਕ ਵਧਾ ਦਿੱਤਾ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : 1947 ਦੀ ਵੰਡ ਵੇਲੇ 10 ਲੱਖ ਬੇਗੁਨਾਹਾਂ ਨੂੰ ਗੁਆਉਣੀਆਂ ਪਈਆਂ ਆਪਣੀਆਂ ਜਾਨਾਂ : ਜਥੇਦਾਰ ਗਿਆਨੀ ਰਘਬੀਰ ਸਿੰਘ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ