ਦੱਸ ਦਈਏ ਕਿ ਪੰਚਕੂਲਾ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲਣ ਮਗਰੋਂ ਹਨੀਪ੍ਰੀਤ ਅੰਬਾਲਾ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਡੇਰਾ ਸਿਰਸਾ ਪਹੁੰਚੀ। ਹਨੀਪ੍ਰੀਤ ਫਿਲਹਾਲ ਡੇਰਾ ਸਿਰਸਾ ‘ਚ ਹੀ ਰਹਿ ਰਹੀ ਹੈ। 12 ਨਵੰਬਰ ਨੂੰ ਸ਼ਾਹ ਮਸਤਾਨਾ ਦੇ ਜਨਮ ਦਿਨ ਮੌਕੇ ਡੇਰੇ ‘ਚ ਹੋਏ ਸਮਾਗਮ ‘ਚ ਹਨੀਪ੍ਰੀਤ ਪਹਿਲੀ ਵਾਰ ਨਜ਼ਰ ਆਈ। ਉਸ ਨਾਲ ਰਾਮ ਰਹੀਮ ਦਾ ਪਰਿਵਾਰ ਵੀ ਮੌਜੂਦ ਸੀ।
ਗੁਰਮੀਤ ਰਾਮ ਰਹੀਮ ਨਾਲ ਉਸ ਦੇ ਘਰ ਵਾਲਿਆਂ ਨੇ ਕੁਝ ਦਿਨ ਪਹਿਲਾਂ ਹੀ ਸੁਨਾਰੀਆ ਜੇਲ੍ਹ ‘ਚ ਮੁਲਾਕਾਤ ਕੀਤੀ ਸੀ ਪਰ ਹਨੀਪ੍ਰੀਤ ਨੇ ਹਾਲ ਹੀ ‘ਚ ਮੁਖੀ ਨਾਲ ਮੁਲਾਕਾਤ ਲਈ ਜੇਲ੍ਹ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ।
ਸਾਧਵੀ ਜਿਨਸੀ ਸੋਸ਼ਣ ਮਾਮਲੇ ‘ਚ ਪੰਚਕੂਲਾ ਸੀਬੀਆਈ ਕੋਰਟ ਨੇ 25 ਅਗਸਤ, 2017 ਨੂੰ ਫੈਸਲਾ ਸੁਣਾਇਆ ਸੀ। ਕੋਰਟ ਵੱਲੋਂ ਰਾਮ ਰਹੀਮ ਨੂੰ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਹੰਗਾਮਾ ਕਰ ਕਾਫੀ ਨੁਕਸਾਨ ਕੀਤਾ ਸੀ ਤੇ ਕਈ ਥਾਂ ਅੱਗਜਨੀ ਕੀਤੀ ਸੀ।