ਹਰਿਆਣਾ ਰੋਡਵੇਜ਼ ਦੀ ਚੰਡੀਗੜ੍ਹ ਜਾ ਰਹੀ ਬੱਸ 'ਤੇ ਕੁਝ ਕਾਰ ਸਵਾਰਾਂ ਨੇ ਹਮਲਾ ਕਰ ਦਿੱਤਾ। ਇਹ ਬੱਸ ਜੀਂਦ ਤੋਂ ਚੰਡੀਗੜ੍ਹ ਵੱਲ ਜਾ ਰਹੀ ਸੀ। ਜਿਸ ਸਮੇਂ ਜੀਂਦ ਵਿੱਚ ਹਮਲਾ ਹੋਇਆ, ਬੱਸ ਵਿੱਚ ਯਾਤਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ।
ਸਫ਼ੈਦ ਕਾਰ ਸਵਾਰਾਂ ਨੇ ਪਹਿਲਾਂ ਬੱਸ ਨੂੰ ਓਵਰਟੇਕ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਡਰਾਈਵਰ ਨੇ ਖ਼ਤਰਾ ਸਮਝਦੇ ਹੋਏ ਬੱਸ ਨਹੀਂ ਰੋਕੀ ਤਾਂ ਕਾਰ ਸਵਾਰਾਂ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ।
ਇਸ ਹਮਲੇ ਨਾਲ ਬੱਸ ਦੇ ਸ਼ੀਸ਼ੇ ਟੁੱਟ ਗਏ ਤੇ ਪੱਥਰ ਅੰਦਰ ਤੱਕ ਆਏ। ਰੱਬ ਦੀ ਮਹਿਰ ਰਹੀ ਕਿ ਸਾਰੀਆਂ ਸਵਾਰੀਆਂ ਬਚ ਗਈਆਂ। ਕਾਰ ਸਵਾਰ ਅੱਗੇ ਵੀ ਕਈ ਕਿਲੋਮੀਟਰ ਤੱਕ ਬੱਸ ਦਾ ਪਿੱਛਾ ਕਰਦੇ ਰਹੇ।
ਬੱਸ ਵਿੱਚ ਸਵਾਰ ਇਕ ਮਹਿਲਾ ਨੇ ਇਸਦੀ ਵੀਡੀਓ ਬਣਾ ਲਈ, ਜਿਸ ਤੋਂ ਬਾਅਦ ਪੂਰੇ ਮਾਮਲੇ ਦਾ ਖੁਲਾਸਾ ਹੋਇਆ। ਇਸ ਦੌਰਾਨ ਮਹਿਲਾ ਘਟਨਾ ਬਾਰੇ ਵੀ ਦੱਸਦੀ ਨਜ਼ਰ ਆ ਰਹੀ ਹੈ। ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਬਿਨਾਂ ਨੰਬਰ ਪਲੇਟ ਵਾਲੀ ਗੱਡੀਦੱਸਿਆ ਜਾ ਰਿਹਾ ਹੈ ਕਿ ਟਿਆਗੋ ਗੱਡੀ ਬਿਨਾਂ ਨੰਬਰ ਪਲੇਟ ਦੀ ਸੀ। ਬੱਸ ਕਿਲੋਮੀਟਰ ਸਕੀਮ ਦੀ ਹੈ, ਜਿਸਦਾ ਨੰਬਰ HR56B0918 ਹੈ। ਕਿਲੋਮੀਟਰ ਸਕੀਮ ਦੀਆਂ ਬੱਸਾਂ ਰੋਡਵੇਜ਼ ਵੱਲੋਂ ਪ੍ਰਾਈਵੇਟ ਓਪਰੇਟਰਾਂ ਤੋਂ ਪ੍ਰਤੀ ਕਿਲੋਮੀਟਰ ਦੇ ਅਧਾਰ 'ਤੇ ਨਿਰਧਾਰਤ ਕਿਰਾਏ 'ਤੇ ਹਾਇਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਡਰਾਈਵਰ ਪ੍ਰਾਈਵੇਟ ਬੱਸ ਓਪਰੇਟਰ ਦਾ ਹੁੰਦਾ ਹੈ, ਜਦਕਿ ਕੰਡਕਟਰ ਸਰਕਾਰੀ ਹੁੰਦਾ ਹੈ।
ਕਿਲੋਮੀਟਰ ਸਕੀਮ ਦੀ ਬੱਸ, 50 ਯਾਤਰੀ ਸਵਾਰ
ਜਾਣਕਾਰੀ ਮੁਤਾਬਕ, ਇਹ ਬੱਸ ਹਰਿਆਣਾ ਰੋਡਵੇਜ਼ ਵਿੱਚ ਸ਼ਾਮਲ ਕਿਲੋਮੀਟਰ ਸਕੀਮ ਦੀ ਬੱਸ ਹੈ। ਬੁੱਧਵਾਰ ਸਵੇਰੇ ਲਗਭਗ 9:30 ਵਜੇ ਬੱਸ ਦੇ ਪਿੱਛੇ ਇਕ ਸਫੈਦ ਕਾਰ ਆਈ, ਜਿਸ ਵਿੱਚ ਬੈਠੇ ਨੌਜਵਾਨਾਂ ਨੇ ਡਰਾਈਵਰ ਅਤੇ ਕੰਡਕਟਰ ਨਾਲ ਗਾਲੀ-ਗਲੌਜ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਬੱਸ ਨੂੰ ਜਬਰਨ ਰੋਕਣ ਦੀ ਕੋਸ਼ਿਸ਼ ਕੀਤੀ। ਪੱਥਰਾਅ ਦੌਰਾਨ ਬੱਸ ਦੇ ਡਰਾਈਵਰ ਸਾਈਡ ਦੇ ਸ਼ੀਸ਼ੇ 'ਤੇ ਇੱਟ ਲੱਗੀ, ਪਰ ਡਰਾਈਵਰ ਸਮੇਤ ਯਾਤਰੀ ਵਾਲ-ਵਾਲ ਬਚ ਗਏ।
ਕਾਫੀ ਦੂਰ ਤੱਕ ਰੋਡਵੇਜ਼ ਬੱਸ ਦਾ ਪਿੱਛਾ ਕੀਤਾ ਗਿਆ ਅਤੇ ਡਰਾਈਵਰ-ਕੰਡਕਟਰ ਨੂੰ ਗਾਲੀ-ਗਲੌਜ ਕੀਤੀ। ਰੋਡਵੇਜ਼ ਬੱਸ ਨੂੰ ਰੋਕਣ ਤੋਂ ਬਾਅਦ ਕਾਰ ਸਵਾਰ ਨੌਜਵਾਨ ਉਥੋਂ ਭੱਜ ਗਏ। ਘਟਨਾ ਸਮੇਂ ਬੱਸ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ। ਇਸ ਤੋਂ ਬਾਅਦ ਯਾਤਰੀਆਂ ਨੂੰ ਦੂਜੀ ਬੱਸ ਵਿੱਚ ਬੈਠਾ ਕੇ ਰਵਾਨਾ ਕੀਤਾ ਗਿਆ ਅਤੇ ਬੱਸ ਨੂੰ ਸਿਵਿਲ ਲਾਈਨ ਪੁਲਿਸ ਥਾਣੇ ਲੈ ਜਾਇਆ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।