ਨਵੀਂ ਦਿੱਲੀ: ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਤਾਜ਼ਾ ਰੁਝਾਨ ‘ਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਸੂਬੇ ‘ਚ ਬਹੁਮਤ ਤੋਂ ਕਾਫੀ ਦੂਰ ਨਜ਼ਰ ਆ ਰਹੀ ਹੈ। ਇਸੇ ਦੌਰਾਨ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਆਪਣਾ ਅੱਜ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਧਰ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟੜ ਨੂੰ ਆਲਾਕਮਾਨ ਵੱਲੋਂ ਦਿੱਲੀ ਸੱਦਿਆ ਗਿਆ ਹੈ।
ਤੇਜ਼ੀ ਨਾਲ ਘਟਦੇ ਬੀਜੇਪੀ ਦੇ ਅੰਕੜਿਆਂ ‘ਤੇ ਅਮਿਤ ਸ਼ਾਹ ਪੂਰੀ ਨਜ਼ਰ ਰੱਖ ਰਹੇ ਹਨ। ਉਨ੍ਹਾਂ ਨੇ ਅੱਜ ਗ੍ਰੇਟਰ ਨੋਇਡਾ ‘ਚ ਆਈਟੀਬੀਪੀ ਦੇ ਸਮਾਗਮ ‘ਚ ਹਿੱਸਾ ਲੈਣਾ ਸੀ ਪਰ ਸਮੇਂ ‘ਤੇ ਉਨ੍ਹਾਂ ਨੇ ਸਮਾਗਮ ‘ਚ ਹਿੱਸਾ ਨਹੀਂ ਲਿਆ। ਉਨ੍ਹਾਂ ਦੀ ਥਾਂ ਕ੍ਰਿਸ਼ਣ ਰੈੱਡੀ ਨੇ ਪ੍ਰੋਗਰਾਮ ‘ਚ ਸ਼ਿਰਕਤ ਕੀਤੀ।
ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਬੀਜੇਪੀ ਆਲਾਕਮਾਨ ਨੇ ਦਿੱਲੀ ਬੁਲਾਇਆ ਹੈ। ਅਜੇ ਤਕ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਇਸ ਤੋਂ ਬਾਅਦ ਸੂਬੇ ‘ਚ ਸਰਕਾਰ ਬਣਾਉਣ ਲਈ ਜੇਜੇਪੀ ਕਿੰਗ-ਮੇਕਰ ਸਾਬਤ ਹੋ ਰਹੀ ਹੈ। ਕਾਂਗਰਸ ਨੇ ਸੀਐਮ ਅਹੁਦੇ ਦੀ ਸ਼ਰਤ ਨਾਲ ਦੁਸ਼ਿਅੰਤ ਚੌਟਾਲਾ ਨੂੰ ਗਠਬੰਧਨ ਦਾ ਆਫਰ ਦਿੱਤਾ ਹੈ।
ਜੇਜੇਪੀ ਮੁਖੀ ਦੁਸ਼ਿਅੰਤ ਚੌਟਾਲਾ ਕੱਲ੍ਹ ਸਵੇਰੇ 12 ਵਜੇ ਪ੍ਰੈੱਸ ਕਾਨਫਰੰਸ ਕਰ ਆਪਣਾ ਫੈਸਲਾ ਦੱਸਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕੱਲੇ ਇਸ ਬਾਰੇ ਫੈਸਲਾ ਨਹੀਂ ਲੈ ਸਕਦੇ। ਦੁਸ਼ਿਅੰਤ ਸਮਰੱਥਨ ਬਾਰੇ ਪਹਿਲਾਂ ਆਪਣੇ ਵਰਕਰਾਂ ਨਾਲ ਗੱਲ ਕਰਨਗੇ ਫੇਰ ਕਿਸੇ ਫੈਸਲੇ ‘ਤੇ ਪਹੁੰਚਣਗੇ।
ਹਰਿਆਣਾ ਨਤੀਜਿਆਂ ਮਗਰੋਂ ਅਮਿਤ ਸ਼ਾਹ ਦਾ ਪ੍ਰੋਗਰਾਮ ਰੱਦ, ਖੱਟੜ ਦਿੱਲੀ ਤਲਬ
ਏਬੀਪੀ ਸਾਂਝਾ
Updated at:
24 Oct 2019 02:38 PM (IST)
ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਰਹੇ ਹਨ। ਤਾਜ਼ਾ ਰੁਝਾਨ ‘ਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਸੂਬੇ ‘ਚ ਬਹੁਮਤ ਤੋਂ ਕਾਫੀ ਦੂਰ ਨਜ਼ਰ ਆ ਰਹੀ ਹੈ। ਇਸੇ ਦੌਰਾਨ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਆਪਣਾ ਅੱਜ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।
- - - - - - - - - Advertisement - - - - - - - - -