ਨਵੀਂ ਦਿੱਲੀ: ਇੱਕ ਵਾਰ ਫੇਰ ਦਿੱਲੀ-ਐਨਸੀਆਰ 'ਚ ਸਾਹ ਲੈਣਾ ਮੁਸ਼ਕਲ ਹੋ ਗਿਆ ਹੈ। ਪ੍ਰਦੁਸ਼ਣ ਦੇ ਖਤਰਨਾਕ ਪੱਧਰ 'ਤੇ ਹੈ। ਦਿੱਲੀ ਦੇ ਨਰੇਲਾ ਖੇਤਰ 'AQI 800 ਤੋਂ ਪਾਰ ਚਲਾ ਗਿਆ ਹੈ। ਵੱਧ ਰਹੇ ਪ੍ਰਦੁਸ਼ਣ ਕਾਰਨ ਸਕੂਲ ਅੱਜ ਵੀ ਬੰਦ ਰਹਿਣਗੇ। ਦਵਾਰਕਾ 'ਚ ਏਕਿਯਊਆਈ 496 ਅਤੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਏਕਿਯਊਆਈ 492 ਦਰਜ ਕੀਤਾ ਗਿਆ।

ਪ੍ਰਦੁਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ ਸਰਕਾਰ ਨੇ 4 ਨਵੰਬਰ ਤੋਂ ਔਡ-ਈਵਨ ਯੋਜਨਾ ਸ਼ੁਰੂ ਕੀਤੀ, ਜਿਸ ਦੀ ਸੁਣਵਾਈ ਅੱਜ ਸੁਪਰੀਮ ਕੋਰਟ 'ਚ ਹੋਣੀ ਹੈ। ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਪਟੀਸ਼ਨ ਵਿੱਚ ਔਡ-ਈਵਨ ਯੋਜਨਾ ਨੂੰ ਮਨਮਾਨੀ ਅਤੇ ਰੁਜ਼ਗਾਰ ਦੇ ਬੁਨਿਆਦੀ ਅਧਿਕਾਰ 'ਚ ਰੁਕਾਵਟ ਦੱਸਿਆ ਗਿਆ ਹੈ।

ਅਦਾਲਤ ਨੇ ਦਿੱਲੀ ਸਰਕਾਰ ਨੂੰ ਪੁੱਛਿਆ ਹੈ ਕਿ ਕੀ ਇਸ ਯੋਜਨਾ ਨਾਲ ਪ੍ਰਦੂਸ਼ਣ ਘੱਟ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਜਵਾਬ ਦੇਣਾ ਪਏਗਾ ਕਿ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੀ ਕਦਮ ਚੁੱਕੇ ਜਾਣ।

ਦਿੱਲੀ ਵਿੱਚ ਅੱਜ ਆਡ ਦਾ ਆਖਰੀ ਦਿਨ ਵੀ ਹੈ। ਕੇਜਰੀਵਾਲ ਨੇ ਨਿਸ਼ਚਤ ਤੌਰ 'ਤੇ ਇਸਨੂੰ ਅੱਗੇ ਲਿਜਾਣ ਦਾ ਸੰਕੇਤ ਦਿੱਤਾ ਸੀ ਪਰ ਇਸ ‘ਤੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਹ ਨਿਯਮ 4 ਨਵੰਬਰ ਤੋਂ ਅੱਜ ਤੱਕ ਲਾਗੂ ਕੀਤਾ ਗਿਆ ਸੀ।