School Teachers selling books of children: ਸਰਕਾਰਾਂ ਸਕੂਲਾਂ ਦੇ ਸੁਧਾਰ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ ਪਰ ਇੱਕ ਸਕੂਲ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਬਿਹਾਰ ਅਧੀਨ ਪੈਂਦੇ ਜਹਾਨਾਬਾਦ ਜ਼ਿਲ੍ਹੇ ਵਿੱਚ ਲੋਕਾਂ ਨੇ ਰਤਨੀ ਬਲਾਕ ਦੇ ਸਰਕਾਰੀ ਅਪਗ੍ਰੇਡ ਮਿਡਲ ਸਕੂਲ ਜਹਾਂਗੀਰਪੁਰ ਦੇ ਮੁੱਖ ਅਧਿਆਪਕ ਨੂੰ ਕਬਾੜੀ ਵਾਲੇ ਨੂੰ ਸਰਕਾਰੀ ਕਿਤਾਬਾਂ ਵੇਚਦੇ ਹੋਏ ਰੰਗੇ ਹੱਥੀਂ ਫੜ ਲਿਆ।



ਹੈੱਡਮਾਸਟਰ ਸਕੂਲ ਤੋਂ ਫਰਾਰ


ਸਭ ਤੋਂ ਵੱਡੀ ਗੱਲ ਇਹ ਹੈ ਕਿ ਹੈੱਡਮਾਸਟਰ ਅਧਿਆਪਕ ਦਿਵਸ ਵਾਲੇ ਦਿਨ ਹੀ ਬੱਚਿਆਂ ਦੇ ਪੜ੍ਹਣ ਲਈ ਆਈਆਂ ਕਿਤਾਬਾਂ ਵੇਚ ਰਹੇ ਸਨ। ਜਦੋਂ ਇਹ ਗੱਲ ਪਿੰਡ ਵਾਲਿਆਂ ਨੂੰ ਪਤਾ ਲੱਗੀ ਤਾਂ ਕੁਝ ਪਿੰਡ ਵਾਲੇ ਸਕੂਲ ਪਹੁੰਚ ਗਏ ਤੇ ਹੰਗਾਮਾ ਕਰਨ ਲੱਗੇ। ਹੰਗਾਮੇ ਨੂੰ ਵੇਖ ਕੇ ਇਸ ਸਕੂਲ ਦੇ ਹੈੱਡਮਾਸਟਰ ਸਕੂਲ ਤੋਂ ਫਰਾਰ ਹੋ ਗਏ। ਪਿੰਡ ਦੇ ਲੋਕਾਂ ਨੇ ਕਬਾੜੀ ਵਾਲੇ ਤੋਂ ਸਰਕਾਰੀ ਸਕੂਲ ਦੀਆਂ ਕਿਤਾਬਾਂ ਲੈ ਲਈਆਂ। ਪਿੰਡ ਦੇ ਲੋਕਾਂ ਨੇ ਇਸ ਗੱਲ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਦੀ ਟੀਮ ਸੂਚਨਾ ਤੋਂ ਬਾਅਦ ਪਿੰਡ ਵਿੱਚ ਪਹੁੰਚੀ ਵੀ ਪਰ ਕੋਈ ਕਾਰਾਵਈ ਨਹੀਂ ਕੀਤੀ ਗਈ।


ਸਿੱਖਿਆ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ


ਬਾਅਦ ਵਿੱਚ ਲੋਕਾਂ ਨੇ ਸਿੱਖਿਆ ਅਧਿਕਾਰੀ ਨੂੰ ਫੋਨ ਕੀਤਾ। ਰੱਤੀ ਦੇ ਸਿੱਖਿਆ ਅਧਿਕਾਰੀ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਅਤੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਲੜਕੇ ਅਤੇ ਲੜਕੀਆਂ ਨੂੰ ਸੂਬਾ ਸਰਕਾਰ ਵੱਲੋਂ ਕਿਤਾਬਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਬੱਚੇ ਪੜ੍ਹ ਸਕਣ ਪਰ ਇਸ ਸਕੂਲ ਦੇ ਹੈੱਡਮਾਸਟਰ ਨੇ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਅਤੇ ਸਕੂਲ ਵਿੱਚ ਹੀ ਸਟੋਰ ਕਰ ਲਈਆਂ ਅਤੇ ਮੰਗਲਵਾਰ ਨੂੰ ਚੋਰੀ-ਚੋਰੀ ਇਨ੍ਹਾਂ ਕਿਤਾਬਾਂ ਨੂੰ ਵੇਚ ਕੇ ਪੈਸੇ ਕਮਾਉਣਾ ਚਾਹੁੰਦਾ ਸੀ। ਪਰ ਪਿੰਡ ਵਾਲਿਆਂ ਦੀ ਸਮਝਦਾਰੀ ਕਾਰਨ ਹੈੱਡਮਾਸਟਰ ਅਤੇ ਅਧਿਆਪਕ ਦੇ ਕਾਰਨਾਮੇ ਬੇਨਕਾਬ ਹੋ ਗਏ। ਇਸ ਮਾਮਲੇ ਵਿੱਚ ਡੀਐਮ ਰਿਚੀ ਪਾਂਡੇ ਨੇ ਡੀਪੀਆਰਓ ਸਿੱਖਿਆ ਵਿਭਾਗ ਨੂੰ ਜਾਂਚ ਤੋਂ ਬਾਅਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


 


Education Loan Information:

Calculate Education Loan EMI