ਦੇਸ਼ ਦੇ 16 ਸੂਬਿਆਂ 'ਤੇ ਬਾਰਸ਼ ਦਾ ਸਾਇਆ
ਏਬੀਪੀ ਸਾਂਝਾ | 10 Jun 2018 05:28 PM (IST)
ਨਵੀਂ ਦਿੱਲੀ: ਮੌਸਮ ਵਿਭਾਗ ਨੇ ਐਤਵਾਰ ਅੱਜ ਦੇਸ਼ ਦੇ 16 ਸੂਬਿਆਂ ਪੰਜਾਬ, ਬਿਹਾਰ, ਮੱਧ ਪ੍ਰਦੇਸ਼, ਕਰਨਾਟਕ, ਮਹਾਂਰਾਸ਼ਟਰ, ਗੁਜਰਾਤ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਪੱਛਮ ਬੰਗਾਲ, ਉੜੀਸਾ, ਝਾਰਖੰਡ, ਆਂਧਰਾ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਅਸਮ ਤੇ ਮੇਘਾਲਿਆ ਵਿੱਚ ਤੇਜ਼ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਦਿੱਲੀ-ਐਨਸੀਆਰ ਵਿੱਚ ਸ਼ਨੀਵਾਰ ਸ਼ਾਮ ਅਚਾਨਕ ਮੌਸਮ ਬਦਲ ਗਿਆ ਕਰੀਬ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀ ਹਨ੍ਹੇਰੀ ਆਈ। ਸ਼ਹਿਰ ਵਿੱਚ 5 ਵਜੇ ਹੀ ਹਨ੍ਹੇਰਾ ਛਾ ਗਿਆ ਤੇ ਜ਼ੋਰਦਾਰ ਮੀਂਹ ਪਿਆ। ਖ਼ਰਾਬ ਮੌਸਮ ਕਾਰਨ ਦਿੱਲੀ ਆਉਣ ਵਾਲੀਆਂ 27 ਉਡਾਣਾਂ ਡਾਇਵਰਟ ਕਰਨੀਆਂ ਪਈਆਂ।