ਮਥੁਰਾ: ਬੀਜੇਪੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਵਿਰੋਧੀਆਂ ਤੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲਾਉਂਦਿਆਂ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਤੇ ਖੇਤੀ ਲਈ ਲਾਹੇਵੰਦ ਦੱਸਿਆ ਹੈ। ਹੇਮਾ ਮਾਲਿਨੀ ਸੋਮਵਾਰ ਮਥੁਰਾ ਦੇ ਵ੍ਰਿੰਦਾਵਨ ਸਥਿਤ ਆਪਣੀ ਰਿਹਾਇਸ਼ 'ਤੇ ਪਹੁੰਚੀ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਨਵੇਂ ਖੇਤੀ ਕਾਨੂੰਨਾਂ 'ਚ ਕੋਈ ਕਮੀ ਨਹੀਂ ਪਰ ਵਿਰੋਧੀਆਂ ਦੇ ਬਹਿਕਾਵੇ 'ਚ ਆਕੇ ਲੋਕ ਅੰਦੋਲਨ ਕਰ ਰਹੇ ਹਨ।
ਹੇਮਾ ਮਾਲਿਨੀ ਨੇ ਕਿਹਾ, 'ਅੰਦੋਲਨਕਾਰੀ ਕਿਸਾਨ ਨਹੀਂ ਜਾਣਦੇ ਕਿ ਉਹ ਕੀ ਚਾਹੁੰਦੇ ਹਨ ਤੇ ਖੇਤੀ ਕਾਨੂੰਨਾਂ 'ਚ ਕੀ ਦਿੱਕਤ ਹੈ। ਇਸ ਨਾਲ ਇਹ ਪਤਾ ਲੱਗਦਾ ਹੈ ਕਿ ਉਹ ਇਸ ਲਈ ਅੰਦੋਲਨ ਕਰ ਰਹੇ ਹਨ ਕਿਉਂਕਿ ਕੋਈ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿ ਰਿਹਾ ਹੈ।'
ਕੋਰੋਨਾ ਵੈਕਸੀਨ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੇ ਬਿਆਨ 'ਤੇ ਹੇਮਾ ਮਾਲਿਨੀ ਨੇ ਕਿਹਾ, 'ਵਿਰੋਧੀਆਂ ਦਾ ਕੰਮ ਸਾਡੀ ਸਰਕਾਰ ਦੇ ਹਰ ਚੰਗੇ ਕੰਮ 'ਤੇ ਉਲਟਾ ਬੋਲਣਾ ਹੈ। ਕੇਂਦਰ ਸਰਕਾਰ ਵਿਰੋਧੀਆਂ ਦੀ ਪਰਵਾਹ ਕੀਤੇ ਬਿਨਾਂ ਹਰ ਮੁੱਦੇ 'ਤੇ ਅਡੋਲ ਖੜੀ ਹੈ।' ਇਕ ਸਵਾਲ ਦੇ ਜਵਾਬ 'ਚ ਹੇਮਾ ਮਾਲਿਨੀ ਨੇ ਕਿਹਾ, 'ਟੀਕਾ ਲਵਾਉਣ ਦੇ ਲਈ ਮੈਂ ਆਪਣੀ ਵਾਰੀ ਦੇ ਇੰਤਜ਼ਾਰ ਚ ਹਾਂ। ਦੇਸੀ ਟੀਕਾ ਲਵਾਉਣ ਲਈ ਉਤਸੁਕ ਹਾਂ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ