ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਡਾ ਮਿਸ਼ਨ ਭਾਰਤ ਦੀ ਧਰਤੀ 'ਤੇ 16 ਜਨਵਰੀ ਤੋਂ ਸ਼ੁਰੂ ਹੋਣ ਵਾਲਾ ਹੈ। ਇਸ ਟੀਕਾਕਰਨ ਅਭਿਆਨ ਲਈ ਪੂਰਾ ਦੇਸ਼ ਇਕਜੁੱਟ ਹੋਕੇ ਕੰਮ ਕਰ ਰਿਹਾ ਹੈ। ਦੇਰ ਰਾਤ ਪੁਣੇ ਦੀ ਸਰੀਮ ਇੰਸਟੀਟਿਊਟ ਤੋਂ ਕੁੱਲ 6 ਕੰਟੇਨਰ ਵੈਕਸੀਨ ਲੈਕੇ ਰਵਾਨਾ ਹੋਏ ਹਨ। ਤਿੰਨ ਟਰੱਕਾਂ ਨੂੰ ਮੁੰਬਈ ਏਅਰਪੋਰਟ ਲਈ ਭੇਜਿਆ ਗਿਆ ਹੈ।


ਜਦਕਿ ਪੁਣੇ ਏਅਰਪੋਰਟ ਤੇ ਬੈਲਗਾਮ ਲਈ ਇਕ-ਇਕ ਟਰੱਕ ਰਵਾਨਾ ਕੀਤਾ ਗਿਆ ਹੈ। ਮੁੰਬਈ ਹਵਾਈ ਅੱਡੇ ਤੋਂ 22 ਥਾਵਾਂ 'ਤੇ ਵੈਕਸੀਨ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਅੱਜ ਦੇਸ਼ ਦੇ 20 ਤੋਂ ਜ਼ਿਆਦਾ ਸ਼ਹਿਰਾਂ 'ਚ ਕੋਵਿਸ਼ੀਲਡ ਵੈਕਸੀਨ ਪਹੁੰਚਣ ਦੀ ਉਮੀਦ ਹੈ। ਕੋਵਿਡ-19 ਵੈਕਸੀਨ ਦੀ 54.72 ਲੱਖ ਖੁਰਾਕ ਮੰਗਲਵਾਰ ਸ਼ਾਮ 4 ਵਜੇ ਤਕ ਪਹੁੰਚਾਈ ਜਾਵੇਗੀ।


14 ਜਨਵਰੀ ਤਕ ਸੀਰਮ ਇੰਸਟੀਟਿਊਟ ਆਫ ਇੰਡੀਆ ਤੋਂ 1.1 ਕਰੋੜ ਤੇ ਭਾਰਤ ਬਾਇਓਟੈਕ ਤੋਂ 55 ਲੱਖ ਖੁਰਾਕ ਮਿਲ ਜਾਵੇਗੀ। ਭਾਰਤ 'ਚ 16 ਜਨਵਰੀ ਤੋਂ ਦੁਨੀਆਂ ਦਾ ਸਭ ਤੋਂ ਵੱਡਾ ਕੋਰੋਨਾ ਵੈਕਸੀਨ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ। ਇਸ 'ਚ ਪਹਿਲੇ ਗੇੜ 'ਚ ਤਿੰਨ ਕਰੋੜ ਲੋਕਾਂ ਨੂੰ ਭਾਰਤ 'ਚ ਐਮਰਜੈਂਸੀ ਯੂਜ਼ ਔਥਰਾਇਜ਼ੇਸ਼ਨ ਮਿਲੀ ਦੋ ਵੈਕਸੀਨਜ਼ ਦਿੱਤੀਆਂ ਜਾਣਗੀਆਂ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ