ਜੰਮੂ: ਜੰਮੂ ਪੁਲਿਸ ਨੇ ਅੰਤਨਾਗ ਪੁਲਿਸ ਨਾਲ ਮਿਲਕੇ ਕੁੰਜਵਾਨੀ ਇਲਾਕੇ ਤੋਂ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਅੱਤਵਾਦੀ ਦੀ ਪਛਾਣ ਨਵੇਂ ਅੱਤਵਾਦੀ ਸੰਗਠਨ ਲਸ਼ਕਰੇ ਮੁਸਤਫਾ ਦਾ ਚੀਫ ਹੈ ਜਿਸ ਦਾ ਨਾਂ ਹਿਦਾਯਤੁੱਲਾ ਮਲਿਕ ਦੱਸਿਆ ਜਾ ਰਿਹਾ ਹੈ। ਹਾਸਲ ਜਾਣਕਾਰੀ ਮੁਤਾਬਕ ਹਿਦਾਯਤੁੱਲਾ ਸੋਪੀਆਂ ਦਾ ਵਸਨੀਕ ਹੈ। ਦੱਸਦਈਏ ਕਿ ਹਿਦਾਯਤੁੱਲਾ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਹੋਰ ਵਧੇਰੇ ਪੁਛਗਿੱਛ ਲਈ ਲੈ ਕੇ ਗਈ ਹੈ। ਜਿਸ ਤੋਂ ਬਾਅਦ ਅੱਤਵਾਦੀ ਦੀ ਨਿਸ਼ਾਨਦੇਹੀ 'ਤੇ ਕੁਝ ਠਿਕਾਨਿਆਂ 'ਤੇ ਛਾਪੇਮਾਰੀ ਕੀਤੀ ਗਈ।

ਇਸ ਦੇ ਨਾਲ ਹੀ ਹਾਸਲ ਜਾਣਕਾਰੀ ਮੁਤਾਬਕ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਪੁਲਿਸ ਨੂੰ ਪੁਖ਼ਤਾ ਜਾਣਕਾਰੀ ਸੀ ਕਿ ਲਸ਼ਕਰੇ ਮੁਸਤਫਾ ਦਾ ਚੀਫ ਜੰਮੂ ਆਇਆ ਹੈ। ਇਸ ਤੋੰ ਬਾਅਦ ਪੁਲਿਸ ਮੁਸ਼ਤੈਦ ਹੋ ਗਈ ਅਤੇ ਅੰਤਨਾਗ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ। ਦੁਪਹਿਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਇਹ ਕਮਾਂਡਰ ਕੁੰਜਵਾਨੀ ਖੇਤਰ ਵਿੱਚ ਇੱਕ ਸ਼ਾਪਿੰਗ ਮਾਲ ਦੇ ਕੋਲ ਸੀ। ਇਸ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਮੌਕੇ 'ਤੇ ਛਾਪਾ ਮਾਰਿਆ ਅਤੇ ਕਾਮਯਾਬੀ ਹਾਸਲ ਕੀਤੀ

ਪੁੱਛਗਿੱਛ ਦੌਰਾਨ ਅੱਤਵਾਦੀ ਨੇ ਕਿਹਾ ਕਿ ਉਹ ਜੰਮੂ ਵਿੱਚ ਹਮਲਾ ਕਰਨ ਆਇਆ ਸੀ। ਉਸ ਲਈ ਯੋਜਨਾ ਬਣਾਈ ਜਾ ਰਹੀ ਸੀ, ਪਰ ਇਸ ਤੋਂ ਪਹਿਲਾਂ ਕਿ ਉਹ ਕਿਸੇ 'ਤੇ ਹਮਲਾ ਕਰਦਾ, ਉਸਨੂੰ ਪੁਲਿਸ ਨੇ ਗ੍ਰਿਤਾਰ ਕਰ ਲਿਆ। ਇਸ ਬਾਰੇ ਆਈਜੀ ਜੰਮੂ ਮੁਕੇਸ਼ ਸਿੰਘ ਨੇ ਕਿਹਾ ਕਿ ਜੰਮੂ 'ਚ ਕਿਸੇ ਵੱਡੀ ਘਟਨਾ ਵਾਪਰਨ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਨਾਕਾਮਯਾਬ ਕਰ ਦਿੱਤਾ ਅਤੇ ਅੱਤਵਾਦੀ ਵਲੋਂ ਦੱਸੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋEXCLUSIVE: ਕਰਨਾਲ ਪਹੁੰਚੇ ਮਨੋਹਰ ਲਾਲ ਖੱਟਰ, ਕਿਹਾ ਕਿਸਾਨ ਮਨਣ ਪੀਐਮ ਦਾ ਸੱਦਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904