ਨਵੀਂ ਦਿੱਲੀ: ਕੋਰੋਨਾਵਾਇਰਸ ਲੁਕਾਉਣ ਦੇ ਦੋਸ਼ ਵਿੱਚ ਇੱਕ ਵਿਅਕਤੀ 'ਤੇ ਐਫਆਈਆਰ ਦਰਜ ਹੋ ਚੁੱਕੀ ਹੈ। ਭਾਰਤ ਵਿੱਚ ਇਸ ਤਰ੍ਹਾਂ ਦਾ ਇਹ ਪਹਿਲਾ ਮਾਮਲਾ ਹੈ ਜਿਸ ਤੇ ਐਫਆਈਆਰ ਦਰਜ ਹੋਈ ਹੈ। ਉਸ ਦੀ ਬੇਟੀ ਆਪਣੇ ਪਤੀ ਨਾਲ ਵਿਦੇਸ਼ ਰਹਿੰਦੀ ਹੈ।


ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਆਗਰਾ ਦਾ ਹੈ। ਭਾਰਤ ਵਾਪਸੀ 'ਤੇ ਮਹਿਲਾ ਦੇ ਪਤੀ ਨੂੰ ਕੋਰੋਨਾ ਦੀ ਜਾਂਚ ਲਈ ਬੈਂਗਲੁਰੂ ਏਅਰਪੋਰਟ' ਤੇ ਰੋਕਿਆ ਗਿਆ। ਇਸ ਤੋਂ ਬਾਅਦ ਉਹ ਕੋਰੋਨਾ ਨਾਲ ਸੰਕਰਮਿਤ ਪਾਇਆ ਗਿਆ ਪਰ ਉਸ ਦੀ ਪਤਨੀ ਬਿਨਾਂ ਕਿਸੇ ਜਾਣਕਾਰੀ ਦੇ ਹਵਾਈ ਜਹਾਜ਼ ਜ਼ਰੀਏ ਦਿੱਲੀ ਆ ਗਈ ਤੇ ਦਿੱਲੀ ਤੋਂ ਰੇਲ ਗੱਡੀ ਦੇ ਜ਼ਰੀਏ ਆਗਰਾ ਪਹੁੰਚੀ।

ਜਦੋਂ ਉਹ ਆਗਰਾ ਆ ਰਹੀ ਸੀ, ਇਸੇ ਦੌਰਾਨ, ਬੰਗਲੁਰੂ ਤੋਂ ਜਾਣਕਾਰੀ ਮਿਲੀ ਤੇ ਉਸ ਨੂੰ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ ਅਤੇ ਇਕੱਲਿਆਂ ਕਮਰੇ ਵਿੱਚ ਭੇਜਿਆ ਗਿਆ ਪਰ ਉਹ ਉਥੋਂ ਵੀ ਨਿਕਲ ਗਈ। ਉਸਤੋਂ ਬਾਅਦ, ਪੁਲਿਸ ਮੈਡੀਕਲ ਟੀਮ ਦੇ ਨਾਲ ਔਰਤ ਦੇ ਪਿਤਾ ਦੇ ਘਰ ਪਹੁੰਚੀ ਤੇ ਕਾਫੀ ਦੇਰ ਤੱਕ ਸਮਝਾਉਣ ਤੋਂ ਬਾਅਦ, ਔਰਤ ਨੂੰ ਸਖ਼ਤੀ ਨਾਲ ਐਂਬੂਲੈਂਸ ਵਿੱਚ ਬਿਠਾ ਕੇ ਜ਼ਰੂਰੀ ਸਿਹਤ ਕਾਰਵਾਈ ਲਈ ਭੇਜ ਦਿੱਤਾ ਗਿਆ।

ਇਸ ਦੌਰਾਨ ਵਧੀਕ ਮੁੱਖ ਮੈਡੀਕਲ ਅਫ਼ਸਰ ਡਾ. ਵਿਨੈ ਕੁਮਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਔਰਤ ਪਿਤਾ ਖਿਲਾਫ ਐਫਆਈਆਰ ਦਰਜ ਕੀਤੀ ਗਈ। ਡਾ. ਵਿਨੈ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ "ਉਸ ਨੇ ਸਿਹਤ ਅਧਿਕਾਰੀਆਂ ਨਾਲ ਸਹਿਯੋਗ ਨਹੀਂ ਕੀਤਾ ਅਤੇ ਇੱਥੋਂ ਤਕ ਕਿ ਆਪਣੀ ਧੀ ਦੀ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਤੋਂ ਲੁਕਾ ਲਈ"।

ਆਗਰਾ ਦੇ ਸਦਰ ਬਾਜ਼ਾਰ ਥਾਣੇ ਦੇ ਐਸਐਚਓ ਕਮਲੇਸ਼ ਸਿੰਘ ਦੇ ਅਨੁਸਾਰ, "ਉਸ ਦੇ ਖਿਲਾਫ ਆਈਪੀਸੀ ਦੀ ਧਾਰਾ 269 ਤੇ 270 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।"


ਧਾਰਾ 269 ਅਤੇ 270 ਕੀ ਹੈ?
ਆਈਪੀਸੀ ਦੀ ਧਾਰਾ 269 ਓਦੋਂ ਲੱਗਦੀ ਹੈ ਜਦੋਂ ਕੋਈ ਅਜਿਹੀ ਲਾਪਰਵਾਹੀ ਕਰਦਾ ਹੈ ਜੋ ਜਾਨਲੇਵਾ ਬਿਮਾਰੀ ਦੇ ਸੰਕਰਮਣ ਨੂੰ ਫੈਲਾ ਸਕਦੀ ਹੈ। ਇਸ ਦੇ ਤਹਿਤ ਛੇ ਮਹੀਨੇ ਤੱਕ ਦੀ ਸਜ਼ਾ ਜਾਂ ਜੁਰਮਾਨਾ, ਜਾਂ ਦੋਵਾਂ ਹੋ ਸਕਦੇ ਹਨ।


ਆਈਪੀਸੀ ਦੀ ਧਾਰਾ 270 ਓਦੋਂ ਲੱਗਦੀ ਹੈ ਜਦੋਂ ਕੋਈ ਅਜਿਹਾ ਘਾਤਕ ਕੰਮ ਕਰਦਾ ਹੈ ਜੋ ਜਾਨਲੇਵਾ ਬਿਮਾਰੀ ਦੇ ਸੰਕਰਮਣ ਨੂੰ ਫੈਲਾ ਸਕਦਾ ਹੈ। ਇਸਦੇ ਤਹਿਤ ਦੋ ਸਾਲ ਦੀ ਸਜ਼ਾ ਅਤੇ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ।