ਹਿਸਾਰ: ਹਰਿਆਣਾ ਦੇ ਇੱਕ ਹੋਰ ਬਾਬਾ ਰਾਮਪਾਲ ਨੂੰ ਅਦਾਲਤ ਤੋ ਵੱਡੀ ਰਾਹਤ ਮਿਲੀ ਹੈ। ਹਿਸਾਰ ਜੇਲ੍ਹ ਵਿੱਚ ਲੱਗੀ ਅਦਾਲਤ ਨੇ ਰਾਮਪਾਲ 'ਤੇ ਲੱਗੇ ਦੋ ਇਲਜ਼ਾਮਾਂ ਵਿੱਚੋਂ ਬਰੀ ਕਰ ਦਿੱਤਾ ਹੈ।


ਰਾਮਪਾਲ 'ਤੇ ਆਪਣੇ ਸਮਰਥਕਾਂ ਨੂੰ ਬੰਧਕ ਬਣਾਉਣ ਤੇ ਸਰਕਾਰੀ ਕੰਮ ਵਿੱਚ ਅੜਿੱਕੇ ਡਾਹੁਣ ਦੇ ਮਾਮਲਿਆਣ 'ਤੇ ਅੱਜ ਸੁਣਵਾਈ ਹੋ ਰਹੀ ਸੀ। ਉਸ ਨੂੰ ਮੁਕੱਦਮਾ ਨੰਬਰ 426 ਤੇ 427 ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।

ਬੇਸ਼ੱਕ ਰਾਮਪਾਲ ਬਰੀ ਹੋ ਗਿਆ ਹੈ ਪਰ ਉਹ ਜੇਲ੍ਹ ਵਿੱਚੋਂ ਬਾਹਰ ਨਹੀਂ ਆ ਸਕਦਾ, ਕਿਉਂਕਿ ਉਸ ਵਿਰੁੱਧ ਹਿੰਸਾ ਭੜਕਾਉਣ ਤੇ ਅਦਾਲਤੀ ਹੁਕਮਾਂ ਦੀ ਅਵੱਗਿਆ ਕਰਨ ਦੇ ਦੋਸ਼ ਹੇਠ ਚੱਲ ਰਹੇ ਕੇਸ ਦਾ ਅੱਜ ਫੈਸਲਾ ਸੁਣਾਇਆ ਜਾਣਾ ਹੈ।

ਦੱਸਣਾ ਬਣਦਾ ਹੈ ਕਿ 2014 ਵਿੱਚ 18 ਦਿਨਾਂ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਰਾਮਪਾਲ ਨੂੰ ਉਸ ਦੇ ਸੱਤਲੋਕ ਆਸ਼ਰਮ ਵਿੱਚੋਂ ਬਾਹਰ ਕੱਢਿਆ ਸੀ। ਇੰਜਨੀਅਰ ਤੋਂ ਬਾਬਾ ਬਣੇ ਰਾਮਪਾਲ ਦੇ ਆਸ਼ਰਮ ਤੋਂ ਹਥਿਆਰ, ਕਈ ਪਾਬੰਦੀਸ਼ੁਦਾ ਦਵਾਈਆਂ ਆਦਿ ਜ਼ਬਤ ਕੀਤੀਆਂ ਗਈਆਂ ਸੀ। ਦੱਸਿਆ ਜਾਂਦਾ ਹੈ ਕਿ ਰਾਮਪਾਲ ਨੇ ਹਰਿਆਣਾ ਤੋਂ ਇਲਾਵਾ ਰਾਜਸਥਾਨ, ਮੱਧ ਪ੍ਰਦੇਸ਼ ਤੇ ਦਿੱਲੀ ਵਿੱਚ ਜਾਇਦਾਦਾਂ ਬਣਾਈਆਂ ਹੋਈਆਂ ਹਨ।