ਚੰਡੀਗੜ੍ਹ: ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਤੇ ਅੱਜ 22ਵੇਂ ਦਿਨ ਵਿਰ੍ਹਾਮ ਲੱਗ ਗਿਆ। ਲਗਾਤਾਰ 20 ਦਿਨ ਭਾਅ ਵਧਣ ਤੋਂ ਬਾਅਦ ਅੱਜ ਤੇਲ ਦੀਆਂ ਕੀਮਤਾਂ ਸਥਿਰ ਰਹੀਆਂ। ਇਸ ਦੌਰਾਨ ਸ਼੍ਰੀਗੰਗਾਨਗਰ 'ਚ ਪੈਟਰੋਲ ਸਭ ਤੋਂ ਮਹਿੰਗਾ ਵਿਕ ਰਿਹਾ ਹੈ। ਸ੍ਰੀਗੰਗਾਨਗਰ 'ਚ ਸ਼ਨੀਵਾਰ ਪੈਟਰੋਲ 91 ਰੁਪਏ 24 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ 84 ਰੁਪਏ 62 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਿਆ।
ਅਜਿਹਾ ਪਹਿਲੀ ਵਾਰ ਹੋਇਆ ਜਦੋਂ ਦੇਸ਼ ਭਰ 'ਚੋਂ ਸ਼੍ਰੀਗੰਗਾਨਗਰ 'ਚ ਪੈਟਰੋਲ ਸਭ ਤੋਂ ਮਹਿੰਗਾ ਵਿਕਿਆ ਹੋਵੇ। ਪਿਛਲੇ 21 ਦਿਨਾਂ 'ਚ ਪੈਟਰੋਲ 9 ਰੁਪਏ 64 ਪੈਸੇ ਤੇ ਡੀਜ਼ਲ 10 ਰੁਪਏ 79 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਹਿੰਗਾ ਹੋ ਚੁੱਕਾ ਹੈ। ਤੇਲ ਕੰਪਨੀਆਂ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਸੋਧ ਕਰਦੀਆਂ ਹਨ ਪਰ ਵੱਖ-ਵੱਖ ਸੂਬਿਆਂ 'ਚ ਸਥਾਨਕ ਕਰ ਜਾਂ ਵੈਟ ਦੇ ਕਾਰਨ ਖੁਦਰਾ ਕੀਮਤਾਂ 'ਚ ਵੱਖ-ਵੱਖ ਬਦਲਾਅ ਦੇਖਣ ਨੂੰ ਮਿਲਦਾ ਹੈ।
ਇਹ ਵੀ ਪੜ੍ਹੋ:
- ਬਾਜ਼ੀ ਪਲਟੀ ! ਹੁਣ ਆੜ੍ਹਤੀ ਕਿਸਾਨਾਂ ਨੂੰ ਦੇਣਗੇ 28 ਕਰੋੜ ਰੁਪਏ ਵਿਆਜ
- ਕਿੱਥੇ ਗਾਇਬ ਹੋਏ 267 ਪਾਵਨ ਸਰੂਪ? ਸਵਾਲਾਂ ਦੇ ਘੇਰੇ 'ਚ ਸ਼੍ਰੋਮਣੀ ਕਮੇਟੀ
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਉੱਚ ਅਧਿਕਾਰੀ ਦੀ ਕਾਰ 'ਚ ਸਰੀਰਕ ਸਬੰਧ ਬਣਾਉਂਦਿਆਂ ਵੀਡੀਓ ਵਾਇਰਲ
- ਮੋਦੀ ਕਰਨਗੇ 'ਮਨ ਕੀ ਬਾਤ', ਅੱਜ ਕੋਰੋਨਾ ਨਹੀਂ ਇਸ ਵਿਸ਼ੇ 'ਤੇ ਹੋਵੇਗੀ ਗੱਲਬਾਤ
- ਕੀ 30 ਜੂਨ ਮਗਰੋਂ ਹੋਵੇਗਾ ਲੌਕਡਾਊਨ? ਕੈਪਟਨ ਨੇ ਕੀਤਾ ਸਪਸ਼ਟ
- ਅਮਰੀਕੀ ਖੁਫੀਆਂ ਏਜੰਸੀ ਵੱਲੋਂ ਹੈਰਾਨੀਜਨਕ ਖ਼ੁਲਾਸਾ, ਵੱਡੀ ਜੰਗ ਦੇ ਬਣੇ ਆਸਾਰ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ