ਹਿਮਾਚਲ ਪ੍ਰਦੇਸ਼ ਸਰਕਾਰ ਨੇ ਕਰਫਿਊ 'ਚ ਦਿੱਤੀ ਰਾਹਤ, ਸਵੇਰ ਦੀ ਸੈਰ ਨੂੰ ਮਨਜ਼ੂਰੀ
ਏਬੀਪੀ ਸਾਂਝਾ | 25 Apr 2020 05:30 PM (IST)
ਹਿਮਾਚਲ ਸਰਕਾਰ ਨੇ ਕਰਫਿਊ ਦਰਮਿਆਨ ਇੱਕ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹੁਣ ਸਵੇਰ ਦੀ ਸੈਰ ਅਤੇ ਜਾਗਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸ਼ਿਮਲਾ: ਹਿਮਾਚਲ ਸਰਕਾਰ ਨੇ ਕਰਫਿਊ ਦਰਮਿਆਨ ਇੱਕ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਹੁਣ ਸਵੇਰ ਦੀ ਸੈਰ ਅਤੇ ਜਾਗਿੰਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੈਰ ਅਤੇ ਜਾਗਿੰਗ ਸਵੇਰੇ 5.30 ਵਜੇ ਤੋਂ ਸਵੇਰੇ 7.00 ਵਜੇ ਤੱਕ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਕਰਫਿਊ 'ਚ ਤਿੰਨ ਘੰਟਿਆਂ ਦੀ ਬਜਾਏ ਚਾਰ ਘੰਟੇ ਢਿੱਲ ਦਿੱਤੀ ਗਈ ਹੈ। ਦੁਕਾਨਦਾਰਾਂ ਨੂੰ ਗਾਹਕ ਦੇ ਮਾਸਕ ਪਹਿਨਣ ਨੂੰ ਯਕੀਨੀ ਬਣਾਉਣ ਦਾ ਜਿੰਮਾ ਸੌਂਪਿਆ ਗਿਆ ਹੈ। ਜੇ ਕੋਈ ਦੁਕਾਨਦਾਰ ਸੰਕਰਮਿਤ ਹੁੰਦਾ ਹੈ, ਤਾਂ ਦੁਕਾਨ ਇੱਕ ਮਹੀਨੇ ਲਈ ਬੰਦ ਰਹੇਗੀ।