ਸ਼ਿਮਲਾ: ਹਿਮਾਚਲ ਸਰਕਾਰ 'ਚ ਊਰਜਾ ਮੰਤਰੀ ਅਨਿਲ ਸ਼ਰਮਾ ਨੇ ਅਸਤੀਫ਼ਾ ਦੇ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸ਼ਰਮਾ ਕਾਂਗਰਸ ਦੀ ਸਰਕਾਰ ਸਮੇਂ ਸਾਬਕਾ ਕੇਂਦਰੀ ਮੰਤਰੀ ਪੰਡਿਤ ਸੁਖ ਰਾਮ ਦੇ ਪੁੱਤਰ ਸਨ ਅਤੇ ਸੂਬੇ 'ਚ ਉਨ੍ਹਾਂ ਦਾ ਖਾਸਾ ਆਧਾਰ ਵੀ ਸੀ। ਅਨਿਲ ਸ਼ਰਮਾ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਨ।
ਦਰਅਸਲ, ਅਨਿਲ ਸ਼ਰਮਾ ਧਰਮ ਸੰਕਟ ਨਾਲ ਜੂਝ ਰਹੇ ਸਨ, ਕਿਉਂਕਿ ਉਨ੍ਹਾਂ ਦੇ ਪੁੱਤਰ ਆਸ਼ਰਿਆ ਸ਼ਰਮਾ ਨੂੰ ਕਾਂਗਰਸ ਨੇ ਮੰਡੀ ਤੋਂ ਲੋਕ ਸਭਾ ਟਿਕਟ ਦਿੱਤੀ ਹੋਈ ਹੈ। ਅਜਿਹੇ ਵਿੱਚ ਅਨਿਲ ਸ਼ਰਮਾ ਦਾ ਬੀਜੇਪੀ ਵਿੱਚ ਮੰਤਰੀ ਅਹੁਦੇ 'ਤੇ ਬਣੇ ਰਹਿਣਾ ਕਾਫੀ ਮੁਸ਼ਕਿਲ ਹੋ ਗਿਆ ਸੀ।
ਪੁੱਤ ਨੂੰ ਦਿੱਤੀ ਕਾਂਗਰਸ ਨੇ ਟਿਕਟ, ਕੁੜਿੱਕੀ 'ਚ ਆਏ ਭਾਜਪਾ ਮੰਤਰੀ ਨੇ ਦਿੱਤਾ ਅਸਤੀਫਾ
ਏਬੀਪੀ ਸਾਂਝਾ
Updated at:
12 Apr 2019 04:44 PM (IST)
ਅਨਿਲ ਸ਼ਰਮਾ ਧਰਮ ਸੰਕਟ ਨਾਲ ਜੂਝ ਰਹੇ ਸਨ, ਕਿਉਂਕਿ ਉਨ੍ਹਾਂ ਦੇ ਪੁੱਤਰ ਆਸ਼ਰਿਆ ਸ਼ਰਮਾ ਨੂੰ ਕਾਂਗਰਸ ਨੇ ਮੰਡੀ ਤੋਂ ਲੋਕ ਸਭਾ ਟਿਕਟ ਦਿੱਤੀ ਹੋਈ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -