ਕਲਰ-ਕੋਡੇਡ ਚੇਤਾਵਨੀਆਂ ‘ਚ ਯੇਲੋ ਸਭ ਤੋਂ ਘੱਟ ਖ਼ਤਰਨਾਕ ਹੈ। ਸ਼ਿਮਲਾ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ 27 ਅਤੇ 28 ਨਵੰਬਰ ਨੂੰ ਮੈਦਾਨੀ ਅਤੇ ਹੇਠਲੇ ਇਲਾਕਿਆਂ ‘ਚ ਵੱਖ-ਵੱਖ ਥਾਂਵਾਂ ‘ਤੇ ਬਿਜਲੀ ਡਿੱਗਣ ਅਤੇ ਮੱਧ ਪਹਾੜੀ ਥਾਂਵਾਂ ‘ਤੇ ਬਾਰਸ਼ ਅਤੁ ਬਰਫਬਾਰੀ ਹੋਣ ਦੀ ਸੰਭਾਵਨਾ ਹੈ।
ਹਿਮਾਚਲ ਪ੍ਰਦੇਸ਼ ਦੇ ਉੱਚ ਇਲਾਕਿਆਂ ‘ਚ ਕੁਝ ਖੇਤਰਾਂ ‘ਚ ਮੰਗਲਵਾਰ ਨੂੰ ਬਰਫ਼ਬਾਰੀ ਹੋਈ, ਜਦਕਿ ਹੋਰ ਥਾਂਵਾਂ ‘ਤੇ ਬਾਰਸ਼ ਹੋਈ ਜਿਸ ਨਾਲ ਪਾਰਾ ਹੇਠ ਚਲਿਆ ਗਿਆ ਹੈ। ਮੌਸਮ ਦੇ ਬਦਲਦੇ ਇਸ ਮਿਜਾਜ ‘ਚ ਪੂਰੇ ਹਿਮਾਚਲ ‘ਚ ਠੰਢ ਵਧ ਗਈ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਹਿਮਾਚਲ ਦੇ ਅੱਠ ਜ਼ਿਿਲ੍ਹਆਂ ‘ਚ ਯੇਲੋ ਵੇਦਰ ਦਾ ਅਲਰਟ ਜਾਰੀ ਕੀਤਾ ਸੀ।