ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਸਰਕਾਰ ਦੇ ਗ੍ਰਹਿ ਸਕੱਤਰ ਤੋਂ ਫੋਨ ਟੈਪਿੰਗ ਮਾਮਲੇ 'ਚ ਰਿਪਰੋਟ ਮੰਗੀ ਹੈ। ਫੋਨ ਟੈਪਿੰਗ ਮਾਮਲੇ 'ਤੇ ਕੇਂਦਰ ਸਰਕਾਰ ਗੰਭੀਰ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਪੁੱਛਿਆ ਕਿ ਕਿਹੜੇ-ਕਿਹੜੇ ਲੋਕਾਂ ਦੇ ਫੋਨ ਟੈਪ ਕੀਤੇ ਗਏ ਤੇ ਇਸ ਦਾ ਕੀ ਮਕਸਦ ਸੀ?


ਇਸ ਤੋਂ ਪਹਿਲਾਂ ਸ਼ਨੀਵਾਰ ਬੀਜੇਪੀ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਮੰਗੀ। ਦੂਜੇ ਪਾਸੇ ਕਾਂਗਰਸ ਨੇ ਪਲਟਵਾਰ ਕਰਦਿਆਂ ਕਿਹਾ ਕੇਂਦਰ ਦੀ ਸੱਤਾਧਿਰ ਪਾਰਟੀ ਨੇ ਸਵੀਕਾਰ ਕਰ ਲਿਆ ਕਿ ਉਸ ਨੇ ਵਿਧਾਇਕਾਂ ਦੀ ਖਰੀਦੋ ਫਰੋਖਤ ਕੀਤੀ ਹੈ।


ਅਸ਼ੋਕ ਗਹਿਲੋਤ ਖਿਲਾਫ ਸਚਿਨ ਪਾਇਲਟ ਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਦੀ ਬਗਾਵਤ ਤੋਂ ਬਾਅਦ ਹੁਣ ਆਡੀਓ ਕਲਿੱਪ ਨੂੰ ਲੈਕੇ ਨਵਾਂ ਵਿਵਾਦ ਛਿੜ ਗਿਆ ਹੈ। ਇਹ ਕਲਿੱਪ ਸਾਹਮਣੇ ਆਉਣ ਮਗਰੋਂ ਕਾਂਗਰਸ ਨੇ ਆਪਣੇ ਦੋ ਬਾਗੀ ਵਿਧਾਇਕਾਂ ਭੰਵਰ ਲਾਲ ਸ਼ਰਮਾ ਅਤੇ ਵਿਸ਼ਵੇਂਦਰ ਸਿੰਘ ਨੂੰ ਬੀਜੇਪੀ ਨਾਲ ਮਿਲ ਕੇ ਗਹਿਲੋਤ ਸਰਕਾਰ ਡੇਗਣ ਦੀ ਕਥਿਤ ਤੌਰ 'ਤੇ ਸਾਜ਼ਿਸ਼ ਰਚਨ ਲਈ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ।


ਸਬੰਧਤ ਖ਼ਬਰਾਂ:


ਬੀਜੇਪੀ ਨੇ ਫੋਨ ਟੈਪਿੰਗ ਦੀ ਮੰਗੀ CBI ਜਾਂਚ, ਕਿਹਾ ਰਾਜਸਥਾਨ 'ਚ ਐਮਰਜੈਂਸੀ ਵਰਗੇ ਹਾਲਾਤ


ਰਾਜਸਥਾਨ 'ਚ ਵਧਿਆ ਸਿਆਸੀ ਘਮਸਾਣ, ਬੀਜੇਪੀ ਪੁਲਿਸ ਹਿਰਾਸਤ 'ਚ, ਕੇਂਦਰੀ ਮੰਤਰੀ ਖਿਲਾਫ ਕੇਸ



ਇਸ ਆਡੀਓ ਕਲਿੱਪ 'ਚ ਭੰਵਨ ਲਾਲ ਸ਼ਰਮਾ ਅਤੇ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਵਿਚਾਲੇ ਕਥਿਤ ਤੌਰ 'ਤੇ ਗੱਲਬਾਤ ਰਿਕਾਰਡ ਹੈ। ਸ਼ੇਖਾਵਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕਰਦਿਆਂ ਕਿਹਾ ਕਲਿੱਪ 'ਚ ਉਸ ਦੀ ਆਵਾਜ਼ ਨਹੀਂ ਹੈ ਤੇ ਉਹ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ