ਨਵੀਂ ਦਿੱਲੀ: ਕਾਂਗਰਸੀ ਲੀਡਰ ਰਾਹੁਲ ਗਾਂਧੀ ਨੇ ਕਾਰੋਬਾਰੀ ਗੌਤਮ ਅਡਾਨੀ ਦੀ ਦੌਲਤ ਵਿੱਚ ਵੱਡੇ ਵਾਧੇ ਉੱਪਰ ਸਵਾਲ ਉਠਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਜਦੋਂ ਕੋਵਿਡ-19 ਮਹਾਮਾਰੀ ਕਾਰਨ ਹਰ ਕੋਈ ਸੰਘਰਸ਼ ਕਰ ਰਿਹਾ ਹੈ ਤਾਂ ਅਡਾਨੀ ਆਪਣੀ ਆਮਦਨ 50 ਫ਼ੀਸਦ ਤੱਕ ਵਧਾਉਣ ’ਚ ਕਿਵੇਂ ਕਾਮਯਾਬ ਰਿਹਾ।
ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ
ਰਾਹੁਲ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਨਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਡਾਨੀ ਦੀ ਆਮਦਨ ’ਚ 16.2 ਅਰਬ ਡਾਲਰ ਦਾ ਹੋਰ ਵਾਧਾ ਹੋਇਆ ਹੈ ਅਤੇ ਉਸ ਦੀ ਕੁੱਲ ਸੰਪਤੀ 2021 ’ਚ ਵਧ ਕੇ 50 ਅਰਬ ਡਾਲਰ ਹੋ ਗਈ ਹੈ। ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ
ਆਪਣੇ ਟਵੀਟ ’ਚ ਕਾਂਗਰਸ ਆਗੂ ਨੇ ਖ਼ਬਰ ਨੱਥੀ ਕਰਦਿਆਂ ਪੁੱਛਿਆ ਹੈ,‘‘ਤੁਹਾਡੀ (ਲੋਕਾਂ ਦੀ) ਆਮਦਨ 2020 ’ਚ ਕਿੰਨੀ ਵਧੀ? ਸਿਫ਼ਰ। ਤੁਸੀਂ ਜਿਊਣ ਲਈ ਸੰਘਰਸ਼ ਕਰ ਰਹੇ ਹੋ ਜਦਕਿ ਉਸ ਨੇ (ਅਡਾਨੀ) 12 ਲੱਖ ਕਰੋੜ ਰੁਪਏ ਦੀ ਆਮਦਨ ਬਣਾਈ ਹੈ ਤੇ ਉਸ ਦੀ ਕਮਾਈ 50 ਫ਼ੀਸਦੀ ਤੱਕ ਵਧੀ ਹੈ। ਕੀ ਤੁਸੀਂ ਦੱਸ ਸਕਦੇ ਹੋ ਇੰਜ ਕਿਵੇਂ ਹੋਇਆ?’’ ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਰਿਪੋਰਟ ਮੁਤਾਬਕ ਅਡਾਨੀ ਨੇ ਕਮਾਈ ਦੇ ਮਾਮਲੇ ’ਚ ਐਮਾਜ਼ੋਨ ਦੇ ਬਾਨੀ ਅਤੇ ਸੀਈਓ ਜੈਫ ਬੇਜ਼ੋਸ ਤੇ ਟੈਸਲਾ ਦੇ ਸੀਈਓ ਐਲਨ ਮਸਕ ਨੂੰ ਪਿੱਛੇ ਛੱਡ ਦਿੱਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ