500 ਦਾ ਨਵਾਂ ਨੋਟ ਮੌਜੂਦਾ ਕਰੰਸੀ ਦੇ ਮੁਕਾਬਲੇ ਪੂਰੀ ਤਰ੍ਹਾਂ ਵੱਖ ਹੈ। ਇਹ ਇਸ ਤਰ੍ਹਾਂ ਨਾਲ ਤਿਆਰ ਕੀਤੇ ਗਏ ਨੇ, ਜਿਸ ਨਾਲ ਇਹਨਾਂ ਨੂੰ ਕਾਪੀ ਕਰਨਾ ਮੁਸ਼ਕਿਲ ਹੋਵੇਗਾ। ਹਰੇ ਰੰਗ ਵਾਲੇ 500 ਰੁਪਏ ਦੇ ਨਵੇਂ ਨੋਟ 'ਤੇ ਅਗਲੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਸਵੱਛ ਭਾਰਤ ਅਭਿਆਨ ਦਾ ਲੋਗੋ ਅਤੇ ਲਾਲ ਕਿਲ੍ਹੇ ਦੀ ਤਸਵੀਰ ਹੈ। ਇਹ ਨੋਟ ਸਾਈਜ਼ ਦੇ ਮੁਕਾਬਲੇ ਪਹਿਲਾਂ ਨਾਲੋਂ ਛੋਟਾ ਹੋਵੇਗਾ।
ਜਦਕਿ 2000 ਰੁਪਏ ਦਾ ਨਵਾਂ ਨੋਟ ਪਿੰਕ ਯਾਨੀ ਗੁਲਾਬੀ ਰੰਗ ਦਾ ਹੋਵੇਗਾ। ਇਸ ਚ ਅਗਲੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਹੈ, ਜਦਕਿ ਦੂਜੇ ਪਾਸੇ ਮੰਗਲਯਾਨ ਦੀ ਤਸਵੀਰ ਹੋਵੇਗੀ। ਨਾਲ ਹੀ ਸਵੱਛ ਭਾਰਤ ਅਭਿਆਨ ਦਾ ਸੰਦੇਸ਼ ਹੋਵੇਗਾ। ਇਸਦਾ ਸਾਈਜ਼ ਵੀ ਛੋਟਾ ਹੋਵੇਗਾ।
ਇਹ ਵੀ ਕਿਹਾ ਜਾ ਰਿਹਾ ਹੈ ਕਿ 2000 ਰੁਪ ਦੇ ਨੋਟ 'ਤੇ ਇੱਕ ਚਿਪ ਲੱਗੀ ਹੋਵੇਗੀ। ਜੇਕਰ ਇਕੱਠੇ 2000 ਰੁਪਏ ਦੇ ਨੋਟ ਇੱਕੋ ਜਗ੍ਹਾ ਜ਼ਿਅਦਾ ਸਮਾਂ ਰਹਿਣਗੇ ਤਾਂ RBI ਨੂੰ ਇਸ ਬਾਰੇ ਪਤਾ ਲੱਗ ਜਾਵੇਗਾ। ਹਾਲਾਂਕਿ, ਇਸ ਬਾਰੇ RBI ਨੇ ਪੁਸ਼ਟੀ ਨਹੀਂ ਕੀਤੀ ਹੈ।
ਸਰਕਾਰ ਮੁਤਾਬਕ ਕਾਲੇ ਧਨ ਅਤੇ ਜਾਅਲੀ ਕਰੰਸੀ 'ਤੇ ਨਕੇਲ ਕੱਸਣ ਲਈ 500 ਅਤੇ ਇੱਕ ਹਜ਼ਾਰ ਰੁਪਏ ਦੇ ਪੁਰਾਣੇ ਨੋਟ ਬੰਦ ਕੀਤੇ ਗਏ ਹਨ।