ਚੰਡੀਗੜ੍ਹ: ਹਰਿਆਣਾ ਸਿੱਖ ਗੁਰਦੁਆਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਬੁੱਧਵਾਰ ਨੂੰ HSGPC ਦੇ ਮੁੱਖ ਦਫ਼ਤਰ ਚੀਕਾ ਸਥਿਤ ਗੁਰਦੁਆਰਾ ਛੇਵੀਂ ਤੇ ਨੌਵੀਂ ਪਾਤਸ਼ਾਹੀ ਵਿੱਚ ਕਾਰਕਾਰਨੀ ਕਮੇਟੀ ਦੀ ਬੈਠਕ ਵਿੱਚ ਇਸ ਨੂੰ ਸਵੀਕਾਰ ਵੀ ਕਰ ਲਿਆ ਗਿਆ ਹੈ। ਜਨਰਲ ਸਕੱਤਰ ਜੋਗਾ ਸਿੰਘ ਨੇ ਦੱਸਿਆ ਕਿ ਸੀਨੀਅਰ ਉਪ ਪ੍ਰਧਾਨ ਦੀਦਾਰ ਸਿੰਘ ਨਲਵੀ ਨੂੰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਥਾਪਿਆ ਗਿਆ ਹੈ।

ਨਵੇਂ ਪ੍ਰਧਾਨ ਤੇ ਐਗਜ਼ੀਕਿਊਟਿਵ ਬਾਡੀ ਦੀਆਂ ਚੋਣਾਂ ਲਈ 30 ਜਨਵਰੀ ਨੂੰ ਆਮ ਮੀਟਿੰਗ ਬੁਲਾਈ ਗਈ ਹੈ। ਝੀਂਡਾ ਦੀ ਅਗਵਾਈ ਵਿੱਚ 13 ਸਾਲ ਦੇ ਲੰਬੇ ਸੰਘਰਸ਼ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਤੋਂ ਵੱਖ HSGPC ਦਾ ਗਠਨ ਕੀਤਾ ਗਿਆ ਸੀ। 6 ਜੁਲਾਈ 2014 ਨੂੰ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਵੱਖਰੀ ਕਮੇਟੀ ਬਣਾਉਣ ਬਾਰੇ ਐਲਾਨ ਕੀਤਾ ਸੀ।

ਇਸ ਪਿੱਛੋਂ 11 ਜੁਲਾਈ ਨੂੰ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾ ਕੇ ਇਸ ਨੂੰ ਕਾਨੂੰਨੀ ਰੂਪ ਦਿੱਤਾ ਗਿਆ HSGPC ਦੀ 41 ਮੈਂਬਰੀ ਐਡਹਾਕ ਕਮੇਟੀ ਵਿੱਚ ਝੀਂਡਾ ਪ੍ਰਧਾਨ ਬਣਾਏ ਗਏ ਸੀ। SGPC ਨੇ ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਹ ਕੇਸ ਹਾਲੇ ਵੀ ਲੰਬਿਤ ਪਿਆ ਹੈ। ਝੀਂਡਾ ਨੇ ਜਨਤਾ ਅਕਾਲੀ ਦਲ ਬਣਾਉਣ ਦਾ ਵੀ ਐਲਾਨ ਕੀਤਾ ਸੀ।