ਤੇਲੰਗਾਨਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਹੈਦਰਾਬਾਦ ਐਨਕਾਉਂਟਰ ‘ਚ ਮਰੇ ਮੁਲਜ਼ਮਾਂ ਦਾ ਹੋਵੇਗਾ ਪੋਸਟਮਾਰਟਮ
ਏਬੀਪੀ ਸਾਂਝਾ | 21 Dec 2019 04:42 PM (IST)
ਤੇਲੰਗਾਨਾ ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਹੁਕਮ ਦਿੱਤਾ ਕਿ ਗਾਂਧੀ ਹਸਪਤਾਲ ਦੇ ਮੁਰਦਾ ਘਰ ‘ਚ ਸੁਰੱਖਿਅਤ ਰੱਖੇ ਗਏ ਚਾਰਾਂ ਮੁਲਜ਼ਮਾਂ ਦੇ ਫੇਰ ਤੋਂ ਪੋਸਟਮਾਰਟਮ ਕਰਵਾਇਆ ਜਾਵੇ।
ਹੈਦਰਾਬਾਦ: ਤੇਲੰਗਾਨਾ ਹਾਈਕੋਰਟ ਨੇ ਵੈਟਰਨੀ ਡਾਕਟਰ ਗੈਂਗਰੇਪ ਅਤੇ ਕਤਲ ਮਾਮਲੇ ‘ਚ ਮੁਕਾਬਲੇ ‘ਚ ਮਾਰੇ ਚਾਰ ਮੁਜ਼ਲਮਾਂ ਦੀ ਲਾਸ਼ਾਂ ਦਾ ਫੇਰ ਤੋਂ ਪੋਸਟ-ਮਾਰਟਮ ਕਰਨ ਦਾ ਹੁਕਮ ਦਿੱਤਾ ਹੈ। ਤੇਲੰਗਾਨਾ ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਹੁਕਮ ਦਿੱਤਾ ਕਿ ਗਾਂਧੀ ਹਸਪਤਾਲ ਦੇ ਮੁਰਦਾ ਘਰ ‘ਚ ਸੁਰੱਖਿਅਤ ਰੱਖੇ ਗਏ ਚਾਰਾਂ ਮੁਲਜ਼ਮਾਂ ਦੇ ਫੇਰ ਤੋਂ ਪੋਸਟਮਾਰਟਮ ਕਰਵਾਇਆ ਜਾਵੇ। ਹਾਈ ਕੋਰਟ ਨੇ 23 ਦਸੰਬਰ ਸ਼ਾਮ 5 ਵਜੇ ਤੋਂ ਪਹਿਲਾਂ ਚਾਰਾਂ ਦੇ ਫੇਰ ਤੋਂ ਪੋਸਟਮਾਰਟਮ ਕਰਨ ਦੇ ਹੁਕਮ ਦਿੱਤੇ ਹਨ ਅਤੇ ਇਸ ਪੂਰੀ ਪ੍ਰਕਿਰੀਆ ਦੀ ਵੀਡੀਓ ਰਿਕਾਰਡਿੰਗ ਕਰਨ ਨੂੰ ਵੀ ਕਿਹਾ ਹੈ। ਮੁੱਖ ਸਕੱਤਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਡੀਕਲ ਬੋਰਡ ਆਫ਼ ਇੰਡੀਆ ਵੱਲੋਂ ਪੋਸਟ ਮਾਰਟਮ ਕਰਵਾਇਆ ਜਾਵੇ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਇਸ ਦੌਰਾਨ ਜੋ ਵੀ ਸਬੂਤ ਮਿਲਣਗੇ ਉਨ੍ਹਾਂ ਨੂੰ ਸ਼ਲਿਡ ਕੋਲਡ ਕਵਰ ‘ਚ ਸੁਰੱਖਿਅਤ ਰੱਖੀਆ ਜਾਵੇ। ਪੋਸਟਮਾਰਟਮ ਤੋਂ ਬਾਅਦ ਚਾਰਾਂ ਦੀ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਦੱਸ ਦਈਏ ਕਿ 25 ਸਾਲਾ ਡਾਕਟਰ ਨਾਲ ਗੈਂਗਰੇਪ ਕਰ ਉਸ ਨੂੰ ਅੱਗ ਲਾਉਣ ਵਾਲੇ ਚਾਰਾਂ ਮੁਲਜ਼ਮ 6 ਦਸੰਬਰ ਨੂੰ ਪੁਲਿਸ ਐਨਕਾਉਂਟਰ ‘ਚ ਮਾਰੇ ਗਏ ਸੀ।