ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਤੇ ਸਿਆਸਤਦਾਨ ਹੇਮਾ ਮਾਲਿਨੀ ਨੇ ਮੁੱਖ ਮੰਤਰੀ ਦੇ ਅਹੁਦੇ ਸਬੰਧੀ ਵੱਡਾ ਦਾਅਵਾ ਕੀਤਾ ਹੈ। ਉਸ ਨੇ ਕਿਹਾ ਕਿ ਜੇ ਉਹ ਚਾਹਵੇ ਤਾਂ ਇੱਕ ਮਿੰਟ ਵਿੱਚ ਮੁੱਖ ਮੰਤਰੀ ਬਣ ਸਕਦੀ ਹੈ ਪਰ ਇਹ ਉਸ ਦਾ ਸ਼ੌਕ ਨਹੀਂ ਹੈ।


ਰਾਜਸਥਾਨ ਦੇ ਬਾਂਸਵਾੜਾ ਵਿੱਚ ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਕਿ ਜੇ ਉਹ ਸੀਐਮ ਬਣ ਗਈ ਤਾਂ ਉਹ ਇਸ ਅਹੁਦੇ ਦੇ ਕੰਮਕਾਜ ਵਿੱਚ ਬੱਝ ਜਾਏਗੀ ਤੇ ਉਸ ਦਾ ਆਉਣਾ-ਜਾਣਾ ਰੁਕ ਜਾਏਗਾ।

ਹੇਮਾ ਮਾਲਿਨੀ ਨੇ ਕਿਹਾ ਕਿ ਉਸ ਨੇ ਆਪਣੇ ਇਲਾਕੇ ਵਿੱਚ ਬਹੁਤ ਕੰਮ ਕੀਤਾ ਹੈ ਤੇ ਉਸ ਨੂੰ ਕ੍ਰਿਸ਼ਨ ਨਗਰੀ ਦੇ ਬ੍ਰਜਵਾਸੀ ਲੋਕਾਂ ਲਈ ਕੰਮ ਕਰਨਾ ਬਹੁਤ ਚੰਗਾ ਲੱਗਦਾ ਹੈ।

ਇਸ ਦੇ ਨਾਲ ਹੀ ਹੇਮਾ ਨੇ ਕਿਹਾ ਕਿ ਲੋਕ ਉਸ ਨੂੰ ਬਾਲੀਵੁੱਡ ਵਿੱਚ ਮਿਲੀ ਪ੍ਰਸਿੱਧੀ ਕਰ ਕੇ ਜਾਣਦੇ ਹਨ ਤ ਉਸ ਨੂੰ ਸੰਸਦ ਮੈਂਬਰ ਬਣਾਉਣ ਵਿੱਚ ਇਸ ਪ੍ਰਸਿੱਧੀ ਦਾ ਬਹੁਤ ਭੂਮਿਕਾ ਰਹੀ ਹੈ। ਇਸ ਦੌਰਾਨ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ।