ਫੌਜੀ ਜਹਾਜ਼ ਏਐਨ-32 ਲਾਪਤਾ, 13 ਲੋਕ ਸਵਾਰ, ਸੁਖੋਈ 30 ਤੇ ਸੀ-130 ਭਾਲ 'ਚ ਜੁਟੇ
ਏਬੀਪੀ ਸਾਂਝਾ | 03 Jun 2019 04:46 PM (IST)
ਆਸਾਮ ਤੋਂ ਅਰੁਣਾਚਲ ਪ੍ਰਦੇਸ਼ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ। ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਣ ਭਰੀ ਸੀ।
ਨਵੀਂ ਦਿੱਲੀ: ਆਸਾਮ ਤੋਂ ਅਰੁਣਾਚਲ ਪ੍ਰਦੇਸ਼ ਜਾ ਰਿਹਾ ਹਵਾਈ ਸੈਨਾ ਦਾ ਜਹਾਜ਼ ਏਐਨ-32 ਏਅਰਕ੍ਰਾਫਟ ਲਾਪਤਾ ਹੋ ਗਿਆ ਹੈ। ਇਸ ਏਅਰਕ੍ਰਾਫਟ ਨੇ ਜੋਰਹਾਟ ਏਅਰਬੇਸ ਤੋਂ 12:30 ਵਜੇ ਉਡਾਣ ਭਰੀ ਸੀ। ਜਾਣਕਾਰੀ ਮੁਤਾਬਕ ਦੁਪਹਿਰ ਇੱਕ ਵਜੇ ਏਅਰਕ੍ਰਾਫਟ ਤੇ ਗ੍ਰਾਉਂਡ ਏਜੰਸੀ ‘ਚ ਆਖਰੀ ਵਾਰ ਸੰਪਰਕ ਹੋਇਆ। ਜਹਾਜ਼ ਦੀ ਖੋਜ ਲਈ ਹਵਾਈ ਸੈਨਾ ਦੇ ਸੁਖੋਈ 30 ਤੇ ਸੀ-130 ਸਪੈਸ਼ਲ ਆਪ੍ਰੇਸ਼ਨ ਏਅਰਕ੍ਰਾਫਟ ਨੂੰ ਲਾਇਆ ਹੈ। ਏਅਰਕ੍ਰਾਫਟ ‘ਚ ਕੁੱਲ 13 ਲੋਕ ਸਵਾਰ ਦੀ ਜਿਨ੍ਹਾਂ ‘ਚ ਅੱਠ ਕਰੂ ਮੈਂਬਰ ਤੇ ਪੰਜ ਹੋਰ ਯਾਤਰੀ ਸ਼ਾਮਲ ਹਨ। ਹਵਾਈ ਸੈਨਾ ਨੇ ਆਪਣੇ ਸਾਰੇ ਸੰਸਾਧਨਾਂ ਨੂੰ ਏਅਰਕ੍ਰਾਫਟ ਲੱਭਣ ਲਈ ਲਾ ਦਿੱਤਾ ਹੈ। ਏਐਨ 32 ਏਅਰਕ੍ਰਾਫਟ ਰੂਸ ‘ਚ ਬਣਿਆ ਮਿਲਟਰੀ ਟ੍ਰਾਂਸਪੋਰਟ ਜਹਾਜ਼ ਹੈ। ਇਸ ਤੋਂ ਪਹਿਲਾਂ ਜੁਲਾਈ 2016 ਚੇਨਈ ਤੋਂ ਪੋਰਟਬਲੇਅਰ ਜਾ ਰਿਹਾ ਜਹਾਜ਼ ਏਐਨ-32 ਲਾਪਤਾ ਹੋ ਗਿਆ ਸੀ। ਇਸ ‘ਚ ਚਾਰ ਅਧਿਕਾਰੀਆਂ ਸਮੇਤ 29 ਲੋਕ ਸਵਾਰ ਸੀ। ਇਸ ਦੀ ਖੋਜ ਵੀ ਕੀਤੀ ਗਈ ਤੇ ਦੋ ਮਹੀਨੇ ਲਗਾਤਾਰ ਭਾਲ ਤੋਂ ਬਾਅਦ ਵੀ ਜਹਾਜ਼ ਨਹੀਂ ਲੱਭਿਆ। ਇਸ ਤੋਂ ਬਾਅਦ ਸਰਚ ਆਪ੍ਰੇਸ਼ਨ ਬੰਦ ਕਰ ਦਿੱਤਾ ਗਿਆ ਸੀ।