ਨਵੀਂ ਦਿੱਲੀ: ਪਲਾਜ਼ਮਾ ਥੈਰੇਪੀ ਨੂੰ ਮੈਡੀਕਲ ਪ੍ਰਬੰਧਨ ਦਿਸ਼ਾ-ਨਿਰਦੇਸ਼ਾਂ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ICMR ਨੇ ਜਾਣਕਾਰੀ ਦਿੱਤੀ ਹੈ। ਪਲਾਜ਼ਮਾ ਥੈਰੇਪੀ ਬਿਮਾਰੀ ਦੀ ਗੰਭੀਰਤਾ ਜਾਂ ਮੌਤ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਸ਼ਨੀਵਾਰ ਸੂਤਰਾਂ ਨੇ ਦੱਸਿਆ ਕਿ ਕੋਵਿਡ-19 ਸਬੰਧੀ ਆਈਸੀਐਮਆਰ ਦੀ ਰਾਸ਼ਟਰੀ ਕਾਰਜਬਲ ਦੀ ਬੈਠਕ 'ਚ ਸਾਰੇ ਮੈਂਬਰ ਇਸ ਪੱਖ 'ਚ ਸਨ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਪ੍ਰਬੰਧਨ ਸਬੰਧੀ ਮੈਡੀਕਲ ਦਿਸ਼ਾ-ਨਿਰਦੇਸ਼ਾਂ ਤੋਂ ਪਲਾਜ਼ਮਾ ਦੇ ਇਸਤੇਮਾਲ ਨੂੰ ਹਟਾਇਆ ਜਾਣਾ ਚਾਹੀਦਾ ਹੈ। ਕਿਉਂਕਿ ਇਹ ਪ੍ਰਭਾਵੀ ਨਹੀਂ ਹੈ ਤੇ ਕਈ ਮਾਮਲਿਆਂ 'ਚ ਇਸ ਦਾ ਗੈਰ ਲੋੜੀਂਦਾ ਇਸੇਤੇਮਾਲ ਕੀਤਾ ਗਿਆ ਹੈ।
ਪਲਾਜ਼ਮਾ ਨੂੰ ਦਿਸ਼ਾ ਨਿਰਦੇਸ਼ਾਂ ਤੋਂ ਹਟਾਉਣ ਦਾ ਫੈਸਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਕੁਝ ਡਾਕਟਰਾਂ ਤੇ ਵਿਗਿਆਨੀਆਂ ਨੇ ਪ੍ਰਧਾਨ ਵਿਗਿਆਨਕ ਸਲਾਹਕਾਰ ਕੇ ਵਿਜਯਰਾਘਵਨ ਨੂੰ ਚਿੱਠੀ ਲਿਖ ਕੇ ਦੇਸ਼ 'ਚ ਕੋਵਿਡ-19 ਦੇ ਇਲਾਜ ਲਈ ਪਲਾਜ਼ਮਾ ਦੇ ਗੈਰ-ਵਿਗਿਆਕ ਉਪਯੋਗ ਨੂੰ ਲੈਕੇ ਜਾਣੂ ਕਰਵਾਇਆ ਸੀ। ਚਿੱਠੀ ਆਈਸੀਐਮਆਰ ਪ੍ਰਮੁੱਖ ਬਲਰਾਮ ਭਾਰਗਵ ਤੇ ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੂੰ ਭੇਜੀ ਗਈ ਸੀ।
ਇਹ ਵੀ ਪੜ੍ਹੋ: CBI ਦਫ਼ਤਰ ਤੋਂ 6 ਘੰਟੇ ਬਾਅਦ ਬਾਹਰ ਆਈ ਸੀਐੱਮ ਮਮਤਾ, ਮੰਤਰੀ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪਹੁੰਚੀ ਸੀ ਨਿਜ਼ਾਮ ਪੈਲੇਸ
ਇਹ ਵੀ ਪੜ੍ਹੋ: ਕੀ ਹੈ DRDO 2-deoxy-D-glucose (2-DG) ਕੋਰੋਨਾ ਦਵਾਈ, ਜਾਣੋ ਕਿਵੇਂ ਕਰਦੀ ਹੈ ਕੰਮ ਅਤੇ ਹੋਰ ਜਾਣਕਾਰੀ
ਇਹ ਵੀ ਪੜ੍ਹੋ: ਜਾਣੋ ਕਿਸ ਮਾਮਲੇ ‘ਤੇ ਮਹਿਲਾ ਕਮਿਸ਼ਨ ਨੇ ਮੰਗਿਆ ਪੰਜਾਬ ਸਰਕਾਰ ਤੋਂ ਜਵਾਬ, ਦਿੱਤੀ ਧਰਨੇ ‘ਤੇ ਜਾਣ ਦੀ ਚੇਤਾਵਨੀ
ਇਹ ਵੀ ਪੜ੍ਹੋ: Narada Case: ਫ਼ਿਰਹਾਦ ਹਾਕੀਮ ਅਤੇ ਸੁਬਰਤ ਮੁਖਰਜੀ ਸਮੇਤ 4 ਨੇਤਾਵਾਂ ਨੂੰ ਮਿਲੀ ਜ਼ਮਾਨਤ
ਇਹ ਵੀ ਪੜ੍ਹੋ: PSEB Class 10 results 2021: ਪੰਜਾਬ ਬੋਰਡ ਵਲੋਂ 10ਵੀਂ ਅਤੇ 8ਵੀਂ ਕਲਾਸ ਦੇ ਨਤੀਜੇ ਐਲਾਨੇ ਗਏ, ਇੰਝ ਕਰੋ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904