ਚੰਡੀਗੜ੍ਹ: ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦੇ ਵਿਚ ਅੰਦਰੂਨੀ ਰਾਜਨੀਤੀ ਇਸ ਵੱਕਤ ਭੱਖੀ ਹੋਈ ਹੈ। ਬੇਅਤਦਬੀ ਅਤੇ ਇਸਦੇ ਖਿਲਾਫ ਪ੍ਰੋਟੈਸਟ ਕਰ ਰਹੇ ਲੋਕਾਂ ਖਿਲਾਫ ਹੋਈ ਫਾਇਰਿੰਗ ਦੇ ਮਾਮਲਿਆਂ ਵਿਚ ਇਨਸਾਫ ਨਾ ਹੋਣ ਦੇ ਮੁੱਦੇ ‘ਤੇ ਕਾਂਗਰਸ ਦਾ ਇੱਕ ਧੜਾ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਮੋਰਚਾ ਖੋਲ੍ਹ ਕੇ ਬੈਠਾ ਹੈ।


ਦੱਸ ਦਈਏ ਕਿ ਇਸ ਧੜੇ ਵਿਚ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਸ਼ਾਮਲ ਹਨ। ਇਸਦੇ ਚਲਦੇ ਚੰਨੀ ਦੇ ਖਿਲਾਫ ਕਰੀਬ ਢਾਈ ਸਾਲ ਪੁਰਾਣਾ ਮਾਮਲਾ ਮੁੱੜ ਸੁਰਖੀਆਂ ‘ਚ ਆਉਣ ਲੱਗਿਆ ਹੈ। ਦੱਸ ਦਈਏ ਕਿ ਚੰਨੀ ਖਿਲਾਫ ਇੱਕ ਮਹਿਲਾ IAS ਅਫਸਰ ਨੂੰ ਕਰੀਬ ਤਿੰਨ ਸਾਲ ਪਹਿਲਾਂ ਕਥਿਤ ਤੌਰ ‘ਤੇ ਭਦੇ ਮੈਸੇਜ ਭੇਜਣ ਦਾ ਮਾਮਲਾ ਸਾਹਮਣੇ ਆਇਆ ਸੀ। ਜੋ ਇੱਕ ਵਾਰ ਫਿਰ ਤੋਂ ਤੁੱਲ ਫੜ੍ਹ ਰਿਹਾ ਹੈ।


ਇਸ ਮਾਮਲੇ ‘ਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰ-ਪਰਸਨ ਮਨੀਸ਼ਾ ਗੁਲਾਟੀ ਨਾਲ ਨੇ ਏਪੀਬੀ ਸਾਂਝਾ ਨਾਲ ਖਾਸ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਇਸ ਮਾਮਲੇ ਵੁੱਚ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। 2018 ਵਿਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਮਨੀਸ਼ਾ ਗੁਲਾਟੀ ਨੇ ਇਸਦਾ ਨੋਟਿਸ ਲੈਂਦਿਆ ਹੋਇਆ ਸੂਬਾ ਸਰਕਾਰ ਤੋਂ ਜਵਾਬ ਮੰਗਿਆ ਸੀ ਪਰ ਮਾਮਲਾ ਠੰਢੇ ਬਸਤੇ ਪੈ ਗਿਆ ਸੀ। ਕਿਉਂਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਚੰਨੀ ਨੇ ਇਸ ਵਿੱਚ ਅਫਸਰ ਤੋਂ ਮੁਆਫ਼ੀ ਮੰਗੀ ਹੈ।


ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਕੁਝ IAS ਅਫਸਰ ਉਨ੍ਹਾਂ ਨੂੰ ਫੋਨ ਕਰ ਕੇ ਕਹਿ ਰਹੇ ਹਨ ਕਿ ਇਸ ਮਾਮਲੇ ਵਿਚ ਇਨਸਾਫ ਨਹੀਂ ਹੋਇਆ। ਇਸ ਕਰਕੇ ਕੰਮਿਸ਼ਨ ਨੇ ਇੱਕ ਵਾਰ ਫਿਰ ਸਰਕਾਰ ਤੋਂ ਜਵਾਬ ਮੰਗਿਆ ਹੈ। ਗੁਲਾਟੀ ਨੇ ਕਿਹਾ ਕਿ ਜੇ ਸਰਕਾਰ ਇੱਕ ਹਫ਼ਤੇ ‘ਚ ਕੋਈ ਜਵਾਬ ਨਹੀਂ ਦਿੰਦੇ ਤਾਂ ਉਹ ਮਟਕਾ ਚੌਂਕ ‘ਤੇ ਧਰਨਾ ਦੇਣਗੇ ਅਤੇ ਇਸ ਮਾਮਲੇ ਵਿਚ ਕੋਰਟ ਵੀ ਜਾ ਸਕਦੇ ਹਨ।


ਇਹ ਵੀ ਪੜ੍ਹੋ: ਬਖਾਰੋ ਤੋਂ ਲੁਧਿਆਣਾ ਪਹੁੰਚੀ ਪਹਿਲੀ ਆਕਸੀਜਨ ਟ੍ਰੇਨ, ਫਿਲੌਰ ਲਈ ਹੋਈ ਰਵਾਨਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904