ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਵੀ ਵਹੀਕਲ ਹੈ ਤਾਂ ਉਸ ਦਾ ਇੰਸ਼ੋਰੈਂਸ ਕਰਵਾਉਣਾ ਜ਼ਰੂਰੀ ਹੈ। ਚਾਹੇ ਉਹ 2 ਵਹੀਲਰ ਹੈ ਜਾਂ 4 ਵਹੀਲਰ ਗੱਡੀ ਦਾ ਇੰਸ਼ੋਰੈਂਸ ਬੇਹੱਦ ਅਹਿਮ ਹੈ। ਇੱਥੇ ਅਸੀਂ ਦੱਸਾਂਗੇ ਕਿ ਤੁਸੀਂ ਕਿਵੇਂ ਆਪਣੀ ਗੱਡੀ ਨੂੰ ਇੰਸ਼ੋਰ ਕਰਵਾ ਸਕਦੇ ਹੋ ਤੇ ਉਹ ਵੀ ਘੱਟ ਪੈਸੇ ‘ਚ ਜ਼ਿਆਦਾ ਫਾਇਦੇ ਲੈ ਕੇ।


ਜੀ ਡੈਪ੍ਰੀਸਏਸ਼ਨ ਕਵਰ ਜਿਹੀਆਂ ਸੁਵਿਧਾਵਾਂ ਤੁਸੀਂ ਆਪਣੇ ਬਾਈਕ ਇੰਸ਼ੋਰੈਂਸ ਨੂੰ ਲੈਂਦੇ ਸਮੇਂ ਜ਼ਰੂਰ ਲਓ। ਇਸ ਨਾਲ ਜੇਕਰ ਤੁਹਾਨੂੰ ਕੁਝ ਸਾਲ ਬਾਅਦ ਵੀ ਬਾਈਕ ‘ਚ ਕਲੇਮ ਕਰਨ ਦੀ ਲੋੜ ਪੈਂਦੀ ਹੈ ਤਾਂ ਕੋਈ ਦਿੱਕਤ ਨਹੀਂ ਆਉਂਦੀ। ਇੰਸ਼ੋਰੈਸ ਪਾਲਿਸੀ ‘ਚ ਥੋੜ੍ਹਾ ਹੀ ਐਕਸਟ੍ਰਾ ਖ਼ਰਚ ਕਰਨ ਤੋਂ ਬਾਅਦ ਤੁਸੀਂ ਵਧੇਰੇ ਕਵਰੇਜ ਨੂੰ ਲੈ ਸਕਦੇ ਹੋ।

ਸਹੀਂ ਸਮੇਂ ‘ਤੇ ਬਾਈਕ ਦਾ ਇੰਸ਼ੋਰੈਸ ਰਿਨੀਊ ਕਰਵਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਤੁਸੀਂ ਇਸ ‘ਚ ਲੇਟ ਹੁੰਦੇ ਹੋ ਤਾਂ ਤੁਹਾਨੂੰ ਪਨੈਲਟੀ ਦੇਣੀ ਪੈ ਸਕਦੀ ਹੈ। ਉਧਰ ਸਮੇਂ ‘ਤੇ ਇੰਸ਼ੋਰੈਸ ਰੀਨੀਊ ਕਰਨ ‘ਚ ਵੀ ਤੁਹਾਨੂੰ ਕੁਝ ਡਿਸਕਾਉਂਟ ਦੇ ਦਿੰਦੀ ਹੈ।

ਇਸ ਦੇ ਨਾਲ ਹੀ ਹਮੇਸ਼ਾ ਉਸ ਕੰਪਨੀ ਤੋਂ ਬੀਮਾ ਕਰਵਾਏ ਜਿਸ ਦਾ ਕਲੇਮ ਸੈਟਲਮੈਂਟ ਰੇਸ਼ੋ ਚੰਗਾ ਹੋਵੇ। ਅਜਿਹਾ ਨਾ ਹੋਵੇ ਕਿ ਸਸਤੇ ਦੇ ਚੱਕਰ ‘ਚ ਤੁਸੀਂ ਕਿਸੇ ਅਜਿਹੀ ਕੰਪਨੀ ਤੋਂ ਇੰਸ਼ੋਰੈਂਸ ਕਰਵਾ ਲਓ ਜੋ ਤੁਹਾਡਾ ਕਲੇਮ ਛੋਟੀ-ਛੋਟੀ ਗੱਲ ‘ਤੇ ਰਿਜੈਕਟ ਕਰ ਦੇਣ।