ਨਵੀਂ ਦਿੱਲੀ : ਅੱਜ ਦਾ ਜ਼ਮਾਨਾ ਪਲਾਸਟਿਕ ਕੈਸ਼ ਦਾ ਹੈ। ਹੁਣ ਜ਼ਿਆਦਾਤਰ ਲੋਕ ਆਪਣੇ ਨਾਲ ਡੈਬਿਟ ਅਤੇ ਕਰੈਡਿਟ ਕਾਰਡ ਰੱਖਦੇ ਹਨ। ਪਰ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਦੋਂ ਅਸੀਂ ATM ਚੋਂ ਕੈਸ਼ ਕਢਵਾਉਣ ਦੇ ਲਈ ਜਾਂਦੇ ਹਾਂ ਤਾਂ ਕਟੇ-ਫਟੇ ਅਤੇ ਨਕਲੀ ਨੋਟ ਨਿਕਲਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ATM ਚੋਂ ਨਕਲੀ ਨੋਟ ਨਿਕਲਣ 'ਤੇ ਇਨ੍ਹਾਂ ਟਿਪਸ ਨੂੰ ਤੁਸੀਂ ਅਪਣਾ ਸਕਦੇ ਹੋ।
ATM ਚੋਂ ਪੈਸੇ ਕਢਵਾਉਣ ਦੇ ਲਈ ਬੱਸ ਤੁਹਾਨੂੰ ਇੱਕ ਐਪ ਡਾਊਨਲੋਡ ਕਰਨੀ ਹੋਵੇਗੀ। ਜਦੋਂ ਤੁਸੀਂ ਕੈਸ਼ ਕਢਵਾਉਣਾ ਚਾਹੋਗੇ ਤਾਂ ਇਹ ਐਪ ਤੁਹਾਨੂੰ ਇੱਕ ਕੋਡ ਜਾਰੀ ਕਰੇਗਾ। ਇਸ ਕੋਡ ਦੇ ਇਸਤੇਮਾਲ ਨਾਲ ਤੁਸੀਂ ਆਪਣੇ ATM ਚੋਂ ਬਹੁਤ ਹੀ ਆਰਾਮ ਨਾਲ ਕੈਸ਼ ਕਢਵਾ ਸਕੋਗੇ।
ਕੋਈ ਵੀ ਬੈਂਕ ਆਪਣੇ ਨਕਲੀ ਨੋਟ ਨੂੰ ਲੈ ਕੇ ਪੱਲਾ ਨਹੀਂ ਝਾੜ ਸਕਦਾ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਤੁਸੀਂ ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਵੈੱਬਸਾਈਟ www.rbi.org.in 'ਤੇ ਜਾ ਕੇ ਆਪਣੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।
ATM ਦੀ ਦੁਨੀਆ ਵਿੱਚ ਇਹ ਕ੍ਰਾਂਤੀ ਐਫ.ਆਈ.ਐਸ. ਗਲੋਬਲ ਨਾਮ ਦੇ ਸਾਫ਼ਟਵੇਅਰ ਕੰਪਨੀ ਨੇ ਲਿਆਉਂਦੀ ਹੈ। ਅਮਰੀਕਾ ਵਿੱਚ ਬੈਂਕਾਂ ਨੂੰ ਜ਼ਿਆਦਾਤਰ ਇਹ ਹੀ ਕੰਪਨੀ ਸਾਫ਼ਟਵੇਅਰ ਮੁਹੈਇਆ ਕਰਵਾਉਂਦੀ ਹੈ।