IMD Weather Forecast: ਮਾਰਚ ਦਾ ਮਹੀਨਾ ਸ਼ੁਰੂ ਹੋਇਆ ਹੈ ਪਰ ਫਿਰ ਵੀ ਲੋਕ ਜੂਨ ਦੀ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਹਨ। ਦੇਸ਼ ਦੇ ਕਈ ਸੂਬਿਆਂ 'ਚ ਕਹਿਰ ਦੀ ਗਰਮੀ ਆਪਣਾ ਪੁਰਾਣਾ ਰਿਕਾਰਡ ਤੋੜ ਰਹੀ ਹੈ। ਗਰਮੀ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਔਖਾ ਹੋ ਗਿਆ ਹੈ। ਕੇਰਲ 'ਚ ਭਿਆਨਕ ਗਰਮੀ ਸ਼ੁਰੂ ਹੋ ਗਈ ਹੈ। ਕੇਰਲ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ (Kerala State Disaster Management Authority) ਦੁਆਰਾ ਵੀਰਵਾਰ (9 ਮਾਰਚ) ਨੂੰ ਤਿਆਰ ਕੀਤੀ ਗਈ ਰਿਪੋਰਟ ਦੇ ਅਨੁਸਾਰ, ਰਾਜ ਦੀਆਂ ਕੁਝ ਥਾਵਾਂ 'ਤੇ ਤਾਪਮਾਨ 54 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਇਹ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ ਤੇ ਹੀਟ ਸਟ੍ਰੋਕ ਦੀ ਸੰਭਾਵਨਾ ਬਣ ਸਕਦੀ ਹੈ।



ਕੇਐਸਡੀਐਮਏ (KSDMA) ਦੀ ਰਿਪੋਰਟ ਦੇ ਅਨੁਸਾਰ, ਤਿਰੂਵਨੰਤਪੁਰਮ ਜ਼ਿਲ੍ਹੇ ਦੇ ਦੱਖਣੀ ਸਿਰੇ ਅਤੇ ਅਲਾਪੁਝਾ, ਕੋਟਾਯਮ ਅਤੇ ਕੰਨੂਰ ਜ਼ਿਲ੍ਹਿਆਂ ਦੇ ਕੁਝ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 54 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਤਿਰੂਵਨੰਤਪੁਰਮ, ਕੋਲਮ, ਅਲਾਪੁਝਾ, ਕੋਟਾਯਮ, ਏਰਨਾਕੁਲਮ, ਕੋਝੀਕੋਡ ਅਤੇ ਕੰਨੂਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੀ ਵੀਰਵਾਰ (9 ਮਾਰਚ) ਨੂੰ 45-54 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੈਨੇਜਮੈਂਟ ਅਥਾਰਟੀ ਅਨੁਸਾਰ ਇਨ੍ਹਾਂ ਥਾਵਾਂ 'ਤੇ ਹੀਟ ਸਟ੍ਰੋਕ ਦੀ ਸੰਭਾਵਨਾ ਹੋ ਸਕਦੀ ਹੈ। ਜਾਣਕਾਰੀ ਮੁਤਾਬਕ ਪੂਰੇ ਕਾਸਰਗੋਡ, ਕੋਝੀਕੋਡ, ਮਲਪੁਰਮ, ਕੋਲਮ, ਪਠਾਨਮਥਿੱਟਾ ਅਤੇ ਏਰਨਾਕੁਲਮ 'ਚ ਤਾਪਮਾਨ 40-45 ਡਿਗਰੀ ਸੈਲਸੀਅਸ ਤੱਕ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪਹਾੜੀ ਜ਼ਿਲ੍ਹਿਆਂ ਇਡੁੱਕੀ ਅਤੇ ਵਾਇਨਾਡ ਦੇ ਕੁਝ ਹਿੱਸਿਆਂ ਵਿੱਚ 29 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।



ਬਾਹਰ ਜਾਣ ਵੇਲੇ ਰਹੋ ਸਾਵਧਾਨ 



ਪਲੱਕੜ ਵਿੱਚ ਇਸ ਸਾਲ ਹਲਕੀ ਗਰਮੀ ਦਾ ਪ੍ਰਕੋਪ ਹੈ, ਤਾਪਮਾਨ 30-40 ਡਿਗਰੀ ਸੈਲਸੀਅਸ ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਇਡੁੱਕੀ ਜ਼ਿਲ੍ਹੇ ਦਾ ਜ਼ਿਆਦਾਤਰ ਹਿੱਸਾ ਵੀ ਇਸ ਸ਼੍ਰੇਣੀ ਵਿੱਚ ਹੈ। ਹਾਲਾਂਕਿ ਭਾਰਤੀ ਮੌਸਮ ਵਿਭਾਗ ਤਿਰੂਵਨੰਤਪੁਰਮ ਨੇ ਇਸ ਰਿਪੋਰਟ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਬਾਹਰ ਜਾਣ ਸਮੇਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ, ਆਪਣੇ ਆਪ ਨੂੰ ਤੇਜ਼ ਗਰਮੀ ਤੋਂ ਬਚਾਉਣ ਲਈ ਚੰਗੀ ਤਰ੍ਹਾਂ ਹਾਈਡਰੇਟਿਡ ਰੱਖੋ।



ਹੀਟ ਸਟ੍ਰੋਕ ਜਾਂ ਸਨ ਸਟ੍ਰੋਕ ਨੂੰ ਆਮ ਭਾਸ਼ਾ ਵਿੱਚ ‘ਸਨਸਟ੍ਰੋਕ’ ਕਿਹਾ ਜਾਂਦਾ ਹੈ। ਜਦੋਂ ਹੀਟ ਸਟ੍ਰੋਕ ਹੁੰਦਾ ਹੈ, ਤਾਂ ਸਰੀਰ ਦਾ ਤਾਪਮਾਨ ਤੇਜ਼ੀ ਨਾਲ ਵੱਧ ਜਾਂਦਾ ਹੈ ਅਤੇ ਇਸਨੂੰ ਘੱਟ ਨਹੀਂ ਕੀਤਾ ਜਾ ਸਕਦਾ। ਜਦੋਂ ਕਿਸੇ ਨੂੰ ਹੀਟ ਸਟ੍ਰੋਕ ਮਹਿਸੂਸ ਹੁੰਦਾ ਹੈ ਤਾਂ ਉਸ ਵਿਅਕਤੀ ਨੂੰ ਬਿਲਕੁਲ ਵੀ ਪਸੀਨਾ ਨਹੀਂ ਆਉਂਦਾ। ਜਾਣਕਾਰੀ ਅਨੁਸਾਰ ਹੀਟ ਸਟ੍ਰੋਕ ਦਾ ਸ਼ਿਕਾਰ ਹੋਣ ਤੋਂ ਬਾਅਦ 10 ਤੋਂ 15 ਮਿੰਟਾਂ ਦੇ ਅੰਦਰ ਸਰੀਰ ਦਾ ਤਾਪਮਾਨ 106°F ਜਾਂ ਇਸ ਤੋਂ ਵੱਧ ਹੋ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।


ਕੀ ਹਨ ਹੀਟ ਸਟ੍ਰੋਕ ਦੇ ਲੱਛਣ ?



ਸਿਰ ਦਰਦ
ਤੇਜ਼ ਬੁਖਾਰ
ਦਿਲ ਧੜਕਣ ਦੀ ਰਫ਼ਤਾਰ
ਖੁਸ਼ਕ ਚਮੜੀ