ਮੌਸਮ ਵਿਭਾਗ ਦੀ ਐਡਵਾਈਜ਼ਰੀ ’ਚ ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਵਿੱਚ ਇਸ ਦੇ ਥੋੜਾ ਮਜ਼ਬੂਤ ਹੋਣ ਤੇ ਇਰ ਪੱਛਮੀ-ਦੱਖਣ ਪੱਛਮ ਵੱਲ ਵਧਣ ਦਾ ਸੰਭਾਵਨਾ ਹੈ। ਅਡਵਾਇਜ਼ਰੀ ਵਿੱਚ ਮਛਵਾਰਿਆਂ ਨੂੰ ਵੀ ਅਗਲੇ 48 ਘੰਟਿਆਂ ਦੌਰਾਨ ਅਦਨ ਦੀ ਖਾੜੀ ਤੇ ਪੱਛਮੀ ਮੱਧ ਤੇ ਦੱਖਣ-ਪੱਛਮੀ ਅਰਬ ਸਾਗਰ ਦੇ ਨੇੜਲੇ ਖੇਤਰਾਂ ਵਿੱਚ ਨਾ ਜਾਣ ਲਈ ਕਿਹਾ ਗਿਆ ਹੈ।
70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੇ ਰਫ਼ਤਾਰ ਨਾਲ ਚੱਲ ਰਹੀਆਂ ਤੂਫ਼ਾਨੀ ਹਵਾਵਾਂ 90 ਕਿਲੋਮੀਟਰ ਪ੍ਰਤੀ ਘੰਟੇ ਦਾ ਰਫ਼ਤਾਰ ਨਾਲ ਪਹੁੰਚ ਰਹੀਆਂ ਹਨ। ਅਗਲੇ 24 ਘੰਟਿਆਂ ਦਰਮਿਆਨ ਅਦਨ ਦੀ ਖਾੜੀ ਤੇ ਪੱਛਮੀ ਮੱਧ ਤੇ ਦੱਖਣ ਪੱਛਮੀ ਅਰਬ ਸਾਗਰ ਦੇ ਨੇੜਲੇ ਖੇਤਰ ਇਸ ਦੀ ਚਪੇਟ ਵਿੱਚ ਆਉਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਇਹ ਹੌਲ਼ੀ-ਹੌਲ਼ੀ ਕਮਜ਼ੋਰ ਹੋ ਜਾਵੇਗਾ।
ਬੀਤੀ ਰਾਤ ਦਿੱਲੀ ਐਨਸੀਆਰ ਵਿੱਚ ਫਿਰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਮੌਸਮ ਵਿਭਾਗ ਨੇ ਦਿੱਲੀ, ਯੂਪੀ, ਹਰਿਆਣਾ, ਪੰਜਾਬ ਤੇ ਰਾਜਸਥਾਨ ਸਣੇ 20 ਸੂਬਿਆਂ ਵਿੱਚ ਦੋ ਦਿਨਾਂ ਤਕ ਹਨ੍ਹੇਰੀ ਦਾ ਅਲਰਟ ਜਾਰੀ ਕੀਤਾ ਹੈ।