ਕਰਤਾਰਪੁਰ ਸਾਹਿਬ: ਆਖਿਰਕਾਰ ਉਹ ਘੜੀ ਆ ਹੀ ਗਈ ਜਿਸ ਦਾ ਹਰ ਇਕ ਨੂੰ ਸਾਲਾਂ ਤੋਂ ਇੰਤਜ਼ਾਰ ਸੀ। ਕੁਝ ਸਮਾਂ ਪਹਿਲਾਂ ਹੀ ਕਰਤਾਰਪੁਰ ਕੌਰੀਡੋਰ ਦਾ ਉਦਘਾਟਨ ਭਾਰਤ ਦੇ ਪੀਐਮ ਨਰਿੰਦਰ ਮੋਦੀ ਨੇ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ 550 ਸ਼ਰਧਾਲੂਆਂ ਨੂੰ ਰਵਾਨਾ ਕੀਤਾ। ਭਾਰਤ ਦਾ ਪਹਿਲਾਂ ਜੱਥਾ ਪਾਕਿ ਵਾਲੇ ਪਾਸੇ ਪਹੁੰਚ ਚੁੱਕਿਆ ਹੈ। ਜਿਨ੍ਹਾਂ ਦਾ ਸਵਾਗਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਹੋਰ ਆਹਲਾ ਅਧਿਕਾਰੀਆਂ ਨੇ ਕੀਤਾ।

ਇਸ ਦੌਰਾਨ ਦੀ ਖਾਸ ਗੱਲ ਹੈ ਕਿ ਇਮਰਾਨ ਨੇ ਪਹਿਲਾਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਇੱਕ ਵਾਰ ਫੇਰ ਇਮਰਾਨ ਨੇ ਆਪਣੇ ਯਾਰ ਨਵਜੋਤ ਸਿੰਘ ਸਿੱਧੂ ਨੂੰ ਜੱਫੀ ਪਾਈ। ਦੱਸ ਦਈਏ ਕਿ ਸਿੱਧੂ ਅਤੇ ਡਾ. ਮਨਮੋਹਨ ਸਿੰਘ ਦੋ ਅਜਿਹੀਆਂ ਸਖ਼ਸ਼ੀਅਤਾਂ ਸੀ ਜਿਨ੍ਹਾਂ ਨੂੰ ਇਮਰਾਨ ਸਰਕਾਰ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ 'ਚ ਸ਼ਾਮਲ ਹੋਣ ਦਾ ਖਾਸ ਸੱਦਾ ਦਿੱਤਾ ਸੀ।