ਸ਼੍ਰੀਨਗਰ: ਜੰਮੂ ਕਸ਼ਮੀਰ 'ਚ ਨੈਸ਼ਨਲ ਰਾਜਮਾਰਗ-44 ਨੂੰ ਸ਼ਨੀਵਾਰ ਨੂੰ ਦੋਵੇਂ ਪਾਸਿਓਂ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਨੈਸ਼੍ਰੀ ਤੋਂ ਰਾਮਸੂ ਦਰਮਿਆਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਇਸ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਏਜੰਸੀਆਂ ਨੇ ਰਾਜਮਾਰਗ ਤੋਂ ਬਰਫ਼ ਅਤੇ ਮਲਬੇ ਨੂੰ ਸਾਫ਼ ਕਰ ਦਿੱਤਾ ਤਾਂ ਜੇ ਇਸ 'ਤੇ ਦੋਵੇਂ ਪਾਸਿਆਂ ਤੋਂ ਆਵਾਜਾਈ ਬਹਾਲ ਕੀਤੀ ਜਾ ਸਕੇ।
ਟ੍ਰੈਫਿਕ ਪੁਲਿਸ ਦੇ ਸੂਤਰਾਂ ਮੁਤਾਬਕ ਹਲਕੇ ਮੋਟਰ ਵਾਹਨਾਂ ਨੂੰ ਹੁਣ ਦੋਵੇਂ ਪਾਸਿਓਂ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਸ਼੍ਰੀਨਗਰ ਤੋਂ ਜੰਮੂ ਤਕ ਭਾਰੀ ਮੋਟਰ ਵਾਹਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ। ਸ਼੍ਰੀਨਗਰ 'ਚ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕਈ ਹਾਈਵੇ ਜਾਮ ਹੋ ਗਏ ਸਨ। ਕਈ ਰੁੱਖ ਟੁੱਟਣ ਨਾਲ ਜੰਮੂ ਅਤੇ ਕਸ਼ਮੀਰ 'ਚ ਵੀ ਸੰਪਰਕ ਟੁੱਟ ਗਿਆ ਸੀ।
ਹਾਈਵੇਅ-44 ‘ਤੇ ਸ਼ੁਰੂ ਹੋਈ ਆਵਾਜਾਈ, ਬਰਫ ਅਤੇ ਮਲਬਾ ਕੀਤਾ ਸਾਫ਼
ਏਬੀਪੀ ਸਾਂਝਾ
Updated at:
09 Nov 2019 02:49 PM (IST)
ਜੰਮੂ ਕਸ਼ਮੀਰ 'ਚ ਨੈਸ਼ਨਲ ਰਾਜਮਾਰਗ-44 ਨੂੰ ਸ਼ਨੀਵਾਰ ਨੂੰ ਦੋਵੇਂ ਪਾਸਿਓਂ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ। ਨੈਸ਼੍ਰੀ ਤੋਂ ਰਾਮਸੂ ਦਰਮਿਆਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਅਤੇ ਪੱਥਰ ਡਿੱਗਣ ਕਾਰਨ ਇਸ ਹਾਈਵੇਅ 'ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ।
- - - - - - - - - Advertisement - - - - - - - - -