ਸੂਤਰਾਂ ਅਨੁਸਾਰ ਫੋਨ ਕਰਨ ਵਾਲੇ ਵਿਅਕਤੀ ਨੇ ਖੁਦ ਦੀ ਪਛਾਣ ਨਹੀਂ ਦੱਸੀ ਪਰ ਉਸ ਨੇ ਕਿਹਾ ਕਿ ਉਹ ਪੱਛਮੀ ਦਿੱਲੀ ਦੇ ਇੱਕ ਖੇਤਰ ਵਿਕਾਸਪੁਰੀ ਤੋਂ ਫੋਨ ਕਰ ਰਿਹਾ ਹੈ। ਕਾਲਰ ਨੇ ਕਿਹਾ ਕਿ ਉਸ ਨੇ ਕਿਸੇ ਵਿਅਕਤੀ ਨੂੰ ਮੁੱਖ ਮੰਤਰੀ 'ਤੇ ਹਮਲਾ ਕਰਨ ਦੀ ਯੋਜਨਾ ਬਣਾਉਂਦਿਆਂ ਸੁਣਿਆ ਹੈ।
ਅਧਿਕਾਰੀ ਵੀ ਹਾਲੇ ਤਕ ਪਛਾਣ ਨਹੀਂ ਕਰ ਪਾ ਰਹੇ ਕਿ ਫੋਨ ਕਿਸ ਨੰਬਰ ਤੋਂ ਕੀਤਾ ਗਿਆ ਕਿਉਂਕਿ ਫੋਨ ਦੀ ਕਾਲਰ ID ਕੰਮ ਨਹੀਂ ਕਰ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਫਤਰ ਵਿੱਚ ਲੱਗੇ ਲੈਂਡਲਾਈਨ ਟੈਲੀਫੋਨ 'ਤੇ ਲਾਇਆ ਕਾਲਰ ਆਈਡੀ ਪਿਛਲੇ ਸਾਲ ਮਈ ਮਹੀਨੇ ਤੋਂ ਕੰਮ ਨਹੀਂ ਕਰ ਰਿਹਾ।
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਵੱਲੋਂ ਕੀਤੀ ਗਈ ਕਾਲ ਬਾਰੇ ਸੂਚਿਤ ਕੀਤਾ ਗਿਆ ਸੀ ਤੇ ਕਾਲਰ ਨੂੰ ਪਛਾਣਨ ਲਈ ਉਚਿਤ ਯਤਨ ਕੀਤੇ ਜਾ ਰਹੇ ਹਨ। ਯਾਦ ਰਹੇ ਕਿ ਕੁਝ ਹਫਤੇ ਪਹਿਲਾਂ ਕੇਜਰੀਵਾਲ ਦੇ ਦਫਤਰ ਵਿੱਚ ਉਨ੍ਹਾਂ ਦੀ ਧੀ ਨੂੰ ਵੀ ਅਗਵਾ ਕਰਨ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਬਾਅਦ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।