ਨਵੀਂ ਦਿੱਲੀ: ਸਾਬਕਾ ਕ੍ਰਿਕਟਰ ਮਨੋਜ ਪ੍ਰਭਾਕਰ ਦੀ ਪਤਨੀ ਤੇ ਐਕਟਰਸ ਫਰਹੀਨ ਪ੍ਰਭਾਕਰ ਦਿੱਲੀ ‘ਚ ਠਕ-ਠਕ ਗੈਂਗ ਦਾ ਸ਼ਿਕਾਰ ਹੋ ਗਈ ਹੈ। ਘਟਨਾ ਦਿੱਲੀ ਦੇ ਪੌਸ਼ ਇਲਾਕੇ ਸਾਕੇਤ ਦੀ ਹੈ। ਫਰਹੀਨ ਕਿਸੇ ਕੰਮ ਕਰਕੇ ਸਾਕੇਤ ਮੌਲ ਗਈ ਸੀ। ਫਰਹੀਨ ਦੀ ਕਾਰ ਨੂੰ ਪਿੱਛੇ ਤੋਂ ਕਿਸੇ ਨੇ ਠਕ-ਠਕ ਕਰ ਨੌਕ ਕੀਤਾ। ਉਸ ਦਾ ਪਰਸ ਤੇ ਮੋਬਾਈਲ ਖੋਹ ਕੇ ਬਦਮਾਸ਼ ਭੱਜ ਗਏ।
ਮਾਮਲਾ ਸ਼ਨੀਵਾਰ ਸਵੇਰ 1 ਵਜੇ ਦਾ ਹੈ। ਦਿੱਲੀ ਪੁਲਿਸ ਨੇ ਇਸ ਦੀ ਐਫਆਈਆਰ ਦਰਜ ਕਰ ਲਈ ਹੈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਰੇ ਦੱਸਦੇ ਹੋਏ ਫਰਹੀਨ ਦਾ ਕਹਿਣਾ ਹੈ ਕਿ ਬਦਮਾਸ਼ਾਂ ਨੇ ਉਸ ਨੂੰ ਮੁੱਕਾ ਮਾਰਿਆ ਜਿਸ ਕਾਰਨ ਉਸ ਨੂੰ ਅਸਥਮਾ ਦਾ ਅਟੈਕ ਆ ਗਿਆ।
ਇੰਨਾ ਹੀ ਨਹੀਂ 90 ਦੇ ਦਹਾਕੇ ਦੀ ਐਕਰਸ ਫਰਹੀਨ ਦਾ ਕਹਿਣਾ ਹੈ ਕਿ ਉਸ ਨੂੰ ਸੜਕ ‘ਤੇ ਉਠਾਉਣ ਕੋਈ ਅੱਗੇ ਨਹੀਂ ਆਇਆ। ਫਰਹੀਨ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਹੁਣ ਉਹ ਫ਼ਿਲਮਾਂ ‘ਚ ਐਕਟਿਵ ਨਹੀਂ। ਫਰਹੀਨ ਆਪਣੇ ਪਤੀ ਤੇ ਬੱਚਿਆਂ ਨਾਲ ਦਿੱਲੀ ‘ਚ ਰਹਿੰਦੀ ਹੈ।