ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਮੌਸਮ ਨੇ ਕਰਵਟ ਲਈ ਹੈ ਤੇ ਹਲਕੀ ਗਰਮੀ ਮਹਿਸੂਸ ਕੀਤੀ ਗਈ ਹੈ। ਕੱਲ੍ਹ ਦੀ ਗੱਲ ਕਰੀਏ ਤਾਂ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ 28.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ 12 ਸਾਲਾਂ ‘ਚ ਪਹਿਲੀ ਵਾਰ ਤੇ 27 ਸਾਲਾਂ ‘ਚ ਦੂਜੀ ਵਾਰ ਹੈ ਜਦੋਂ ਜਨਵਰੀ ‘ਚ ਇੰਨਾ ਜ਼ਿਆਦਾ ਤਾਪਮਾਨ ਦਰਜ ਕੀਤਾ ਗਿਆ ਹੋਵੇ।

ਅਗਲੇ ਕੁਝ ਦਿਨਾਂ ‘ਚ ਠੰਢ ਵਧ ਸਕਦੀ ਹੈ। ਮੌਸਮ ਵਿਭਾਗ ਨੂੰ ਬਾਰਸ਼ ਦੀ ਉਮੀਦ ਹੈ। ਸ਼ਨੀਵਾਰ ਨੂੰ ਦਿੱਲੀ ਦਾ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 25.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 27 ਜਨਵਰੀ, 2007 ਨੂੰ ਨਵੀਂ ਦਿੱਲੀ ‘ਚ 29 ਡਿਗਰੀ ਸੈਲਸੀਅਮ, 28 ਜਨਵਰੀ, 1994 ਨੂੰ 28.3 ਡਿਗਰੀ ਸੈਲਸੀਅਸ ਤੇ 30 ਜਨਵਰੀ, 2014 ਨੂੰ 28 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ।

ਆਈਐਮਡੀ ਮੁਤਾਬਕ ਜਦੋਂ ਤਕ ਹਲਕੀ ਬਾਰਸ਼ ਨਹੀਂ ਹੁੰਦੀ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 21-22 ਡਿਗਰੀ ਤਕ ਬਣਿਆ ਰਹੇਗਾ। ਅੱਜ ਜੰਮੂ-ਕਸ਼ਮੀਰ ‘ਚ ਭਾਰੀ ਬਰਫਬਾਰੀ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 24 ਘੰਟਿਆਂ ਤਕ ਭਾਰੀ ਬਾਰਸ਼ ਤੇ ਬਰਫਬਾਰੀ ਹੋਵੇਗੀ ਜਿਸ ਨੂੰ ਦੇਖਦੇ ਹੋਏ ਜੰਮੂ-ਸ੍ਰੀਨਗਰ ਹਾਈਵੇ ਬੰਦ ਕੀਤਾ ਗਿਆ ਹੈ।

ਬਾਰਸ਼ ਤੋਂ ਬਾਅਦ ਤਾਪਮਾਨ ‘ਚ ਗਿਰਾਵਟ ਦੇਖੀ ਗਈ। ਸ੍ਰੀਨਗਰ ‘ਚ ਘੱਟੋ ਘੱਟ ਤਾਪਮਾਨ 0 ਤੋਂ 0.3 ਡਿਗਰੀ ਸੈਲਸੀਅਸ, ਪਹਿਲਗਾਮ 0 ਤੋਂ 0.2 ਡਿਗਰੀ ਤੇ ਗੁਲਮਰਗ ਦਾ ਤਾਪਮਾਨ 0 ਤੋਂ 5.6 ਡਿਗਰੀ ਤੋਂ ਹੇਠ ਦਰਜ ਕੀਤਾ ਗਿਆ।