ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ‘ਚ ਸ਼ਾਪਿੰਗ ਮਾਲ ਅਗਲੇ ਹਫਤੇ ਤੋਂ ਦੁਬਾਰਾ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਮਾਲਜ਼ ਨੂੰ ਇਸ ਦੌਰਾਨ ਸਖਤ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਜਾਂ ਐਸਓਪੀਜ਼ ਦੀ ਪਾਲਣਾ ਕਰਨੀ ਪਵੇਗੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।


ਸ਼ਾਪਿੰਗ ਮਾਲ ਤਿੰਨ ਮਹੀਨੇ ਪਹਿਲਾਂ ਕੋਰੋਨਾ ਮਹਾਮਾਰੀ ਕਾਰਨ ਲਾਗੂ ਹੋਏ ਰਾਸ਼ਟਰੀ ਲੌਕਡਾਊਨ ਕਾਰਨ ਬੰਦ ਹੋਏ ਸੀ। ਹਾਲਾਂਕਿ, ਇੱਥੇ ਧਾਰਮਿਕ ਸਥਾਨਾਂ ਨੂੰ ਫਿਲਹਾਲ ਬੰਦ ਰੱਖਿਆ ਜਾਵੇਗਾ। ਇਸਦੇ ਨਾਲ, ਐਨਸੀਆਰ ਖੇਤਰ ਗੁਰੂਗਰਾਮ ਦੇ ਕੰਟੇਨਮੈਂਟ ਜ਼ੋਨ ਲਈ ਸਖਤ ਦਿਸ਼ਾ ਨਿਰਦੇਸ਼ਾਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਇਸ ਸਮੇਂ ਹਰਿਆਣਾ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 12,463 ਹੈ, ਜਿਨ੍ਹਾਂ ਚੋਂ 7380 ਮਰੀਜ਼ ਠੀਕ ਹੋ ਗਏ ਹਨ। ਹਰਿਆਣਾ ‘ਚ ਕੋਰੋਨਾ ਨਾਲ 198 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਸੂਬੇ ‘ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 4885 ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904