ਇਸ ਸੋਚ ‘ਤੇ ਚੱਲਣ ਵਾਲੇ ਸਿਰਫ ਅਸੀਂ ਹੀ ਨਹੀਂ ਸਗੋਂ ਦੇਸ਼ ਦੇ ਕੁਝ ਚੁਣੇ ਹੋਏ ਮਾਰਕਾ ਵੀ ਹਨ, ਜਿਨ੍ਹਾਂ ਨੇ ਇਸ ਲੋਕਡਾਊਨ ‘ਚ ਤੁਹਾਨੂੰ ਰੱਖਿਆ ਹੈ ਅੱਗੇ!
ਲੌਕਡਾਊਨ ਦੌਰਾਨ ਅਚਾਨਕ ਜ਼ਰੂਰੀ ਚੀਜ਼ਾਂ ਨੂੰ ਛੱਡ ਕੇ ਸਭ ਕੁਝ ਬੰਦ ਹੋਣ ਕਾਰਨ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਸੀ, ਪਰ ਆਪਣੇ ਗ੍ਰਾਹਕਾਂ ਨੂੰ ਅਸੁਵਿਧਾ ਨਾ ਹੋਵੇ, ਉਸ ਦੇ ਲਈ ਇਨ੍ਹਾਂ ਬ੍ਰਾਂਡਸ ਨੇ ਕੁਝ ਅਜਿਹਾ ਕੀਤਾ ਜੋ ਬਹੁਤ ਸ਼ਲਾਘਾਯੋਗ ਹੈ।
ਮਦਰ ਡੇਅਰੀ ਤੇ ਅਮੂਲ:
ਦੁੱਧ ਨਾਲ ਸਬੰਧਤ ਉਤਪਾਦਾਂ ਦੇ ਮਾਮਲੇ ‘ਚ ਮਦਰ ਡੇਅਰੀ ਤੇ ਅਮੂਲ ਦੇਸ਼ ਵਿਚ ਸਭ ਤੋਂ ਵੱਡੀ ਕੰਪਨੀਆਂ ਹਨ। ਲੌਕਡਾਊਨ ਦੌਰਾਨ ਇਨ੍ਹਾਂ ਲਈ ਪਹਿਲਾਂ ਵਾਂਗ ਸਮੇਂ ਸਿਰ ਕੰਮ ਕਰਨਾ ਬਹੁਤ ਮੁਸ਼ਕਲ ਸੀ ਪਰ ਇਨ੍ਹਾਂ ਕੰਪਨੀਆਂ ਨੇ ਸਾਰੀਆਂ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਦੇਸ਼ ਦੇ ਕਿਸੇ ਵੀ ਕੋਨੇ ਵਿਚ ਆਪਣੀ ਸੇਵਾ ਨੂੰ ਪ੍ਰਭਾਵਿਤ ਨਹੀਂ ਹੋਣ ਦਿੱਤਾ। ਅਮੂਲ ਤੇ ਮਦਰ ਡੇਅਰੀ ਨੇ ਇਸ ਤੱਥ ਦਾ ਪੂਰਾ ਖਿਆਲ ਰੱਖਿਆ ਕਿ ਲੋਕਾਂ ਨੂੰ ਪਹਿਲਾਂ ਵਾਂਗ ਸਮੇਂ ‘ਤੇ ਤਾਜ਼ਾ ਦੁੱਧ ਤੇ ਉਨ੍ਹਾਂ ਨਾਲ ਬਣੇ ਉਤਪਾਦ ਮਿਲਦੇ ਰਹਿਣ। ਲੌਕਡਾਊਨ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਤੇ ਇਸ ਦੌਰਾਨ ਇੱਕ ਵੀ ਅਜਿਹਾ ਮੌਕਾ ਨਹੀਂ ਮਿਲਿਆ ਜਦੋਂ ਇਨ੍ਹਾਂ ਕੰਪਨੀਆਂ ਦੀ ਸਪਲਾਈ ਚੇਨ ਬ੍ਰੇਕ ਹੋਈ।
ਐਮਜ਼ੋਨ:
ਈ-ਕਾਮਰਸ ਵੈਬਸਾਈਟਾਂ ਲਈ ਲੌਕਡਾਊਨ ਕਾਫੀ ਚੁਣੌਤੀਪੂਰਨ ਸੀ। ਕੁਝ ਘੰਟਿਆਂ ਵਿੱਚ ਹੀ ਜ਼ਰੂਰੀ ਚੀਜ਼ਾਂ ਨੂੰ ਛੱਡ ਕੇ ਬਾਕੀ ਸਭ ਚੀਜ਼ਾਂ ਦੀ ਸਪਲਾਈ ਬੰਦ ਕਰਨ ਦਾ ਫੈਸਲਾ ਲਿਆ ਗਿਆ। ਹਾਲਾਂਕਿ, ਇਸ ਸਭ ਦੇ ਬਾਵਜੂਦ ਲੌਕਡਾਊਨ ਦੌਰਾਨ ਐਮਜ਼ੋਨ ਨੇ ਰਾਸ਼ਨ ਤੇ ਜ਼ਰੂਰੀ ਚੀਜ਼ਾਂ ਨਾਲ ਜੁੜੀਆਂ ਸੇਵਾਵਾਂ ਨੂੰ ਪੂਰੀ ਤਰ੍ਹਾਂ ਜਾਰੀ ਰੱਖਿਆ। ਐਮਜ਼ੋਨ ਨੇ ਰੈਡ ਜੌਨ ਸਮੇਤ ਸਾਰੇ ਜ਼ੋਨਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ ਆਪਣੇ ਮਾਲ ਦੀ ਸਪੁਰਦਗੀ ਕੀਤੀ। ਮੁਸ਼ਕਲ ਹਾਲਾਤ ਵਿੱਚ ਵੀ ਐਮਜ਼ੋਨ ਨੇ ਇਸ ਤਰੀਕੇ ਨਾਲ ਕੰਮ ਕੀਤਾ ਜਿਸ ਵਿੱਚ ਕਿਸੇ ਵੀ ਵਿਅਕਤੀ ਦਾ ਪੈਕੇਟ ਬਗੈਰ ਸੰਪਰਕ ਦੇ ਉਸ ਕੋਲ ਪਹੁੰਚਿਆ।
ਏਅਰਟੈੱਲ:
ਲੌਕਡਾਊਨ ਦੌਰਾਨ ਲੋਕਾਂ ਦੀਆਂ ਜ਼ਿੰਦਗੀਆਂ ਵਿਚ ਇੱਕੋ ਵੇਲੇ ਵੱਡੀਆਂ ਮੁਸ਼ਕਲਾਂ ਦਾ ਪਹਾੜ ਟੁੱਟ ਗਿਆ ਸੀ। ਇਕੋ ਝਟਕੇ ‘ਚ ਸਭ ਕੁਝ ਬੰਦ ਹੋਣ ਕਾਰਨ ਲੋਕ ਆਪਣੇ ਅਜ਼ੀਜ਼ਾਂ ਤੋਂ ਪੂਰੀ ਤਰ੍ਹਾਂ ਕੱਟ ਗਏ ਸੀ। ਉਨ੍ਹਾਂ ਮੁਸ਼ਕਲ ਸਮਿਆਂ ਵਿੱਚ ਮੋਬਾਈਲ ਆਪਣੇ ਅਜ਼ੀਜ਼ਾਂ ਨਾਲ ਜੁੜੇ ਰਹਿਣ ਤੇ ਮਦਦ ਹਾਸਲ ਕਰਨ ਦਾ ਇੱਕੋ ਇੱਕ ਰਸਤਾ ਸੀ। ਇਹੀ ਨਹੀਂ ਇਸ ਦੌਰਾਨ ਪਹਿਲੀ ਵਾਰ ਦੇਸ਼ ਵਿਚ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਘਰੋਂ ਕੰਮ ਕਰਨਾ ਪਿਆ ਕਿਉਂਕਿ ਦੇਸ਼ ‘ਚ ਕੰਮ ਕਰਨ ਦੇ ਸਭਿਆਚਾਰ ਨੂੰ ਬਦਲਣ ਦਾ। ਇਹ ਪਹਿਲਾ ਮੌਕਾ ਸੀ ਤਾਂ ਲੋਕਾਂ ਦੇ ਸਾਹਮਣੇ ਵਰਕ ਫਰੌਮ ਹੋਮ ‘ਚ ਸਭ ਤੋਂ ਜ਼ਰੂਰੀ ਚੀਜ਼ ਇੰਟਰਨੈਟ ਦੀ ਵੀ ਸਮੱਸਿਆ ਹੋ ਗਈ। ਭਾਰਤ ਦੀ ਸਭ ਤੋਂ ਮਸ਼ਹੂਰ ਟੈਲੀਕਾਮ ਕੰਪਨੀ ਏਅਰਟੈੱਲ ਨੇ ਇਸ ਨੂੰ ਸਮਝਿਆ ਤੇ ਇਸ ਦੇ ਇੰਜੀਨੀਅਰਸ ਨੇ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੋਕਾਂ ਨੂੰ ਇੰਟਰਨੈਟ ਨਾਲ ਜੁੜੇ ਰਹਿਣ ਦਾ ਵਿਕਲਪ ਪ੍ਰਦਾਨ ਕਰਵਾਇਆ। ਲੌਕਡਾਊਨ ਦੇ ਬਾਵਜੂਦ ਕੰਪਨੀ ਨੇ ਏਅਰਟੈਲ ਦੇ ਯੂਜ਼ਰਸ ਨੂੰ ਪਹਿਲਾਂ ਵਾਂਗ ਬਗੈਰ ਰੁਕੇ ਸੇਵਾ ਪ੍ਰਦਾਨ ਕੀਤੀ।
ਏਅਰਟੈੱਲ ਨਾਲ ਜੁੜਨ ਲਈ ਇਸ ਲਿੰਕ ਤੇ ਕਲਿਕ ਕਰੋ।
ਦੁਕਾਨਾਂ ਬੰਦ ਸੀ। ਲੋਕ ਆਪਣੇ ਮੋਬਾਈਲ ਫੋਨਾਂ ਨੂੰ ਪਹਿਲਾਂ ਵਾਂਗ ਰੀਚਾਰਜ ਨਹੀਂ ਕਰ ਪਾ ਰਹੇ ਸੀ, ਅਜਿਹੇ ‘ਚ ਏਅਰਟੈਲ ਨੇ ਆਪਣੇ ਥੈਂਕਸ ਐਪ ‘ਚ ਰੀਚਾਰਜ ਦੇ ਨਵੇਂ ਤਰੀਕੇ ਪ੍ਰਦਾਨ ਕੀਤੇ। ਇੰਨਾ ਹੀ ਨਹੀਂ ਦੇਸ਼ ਜੇ ਸਭ ਤੋਂ ਮਸ਼ਹੂਰ ਮੋਬਾਈਲ ਨੈੱਟਵਰਕ ਏਅਰਟੈਲ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਸਭ ਤੋਂ ਵੱਧ ਸਰਗਰਮ ਰਿਹਾ, ਬਲਕਿ ਉਸ ਨੇ ਇੱਕ ਅਜਿਹੀ ਪਹਿਲ ਵੀ ਸ਼ੁਰੂ ਕੀਤੀ ਜਿਸ ਵਿੱਚ ਲੋਕਾਂ ਨੇ ਇੱਕ-ਦੂਜੇ ਦੀ ਮਦਦ ਕੀਤੀ।
ਏਟੀਐਮ ਤੋਂ ਪੋਸਟ ਆਫਿਸ ਤੱਕ ‘ਚ ਹੋਇਆ ਰੀਚਾਰਜ:
ਲੌਕਡਾਊਨ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਜਿਵੇਂ ਮੈਡੀਕਲ ਦੁਕਾਨ, ਡਾਕਘਰ ਤੇ ਏਟੀਐਮ ਚੱਲ ਰਹੀਆਂ ਸੀ। ਏਅਰਟੈਲ ਨੇ ਉਪਭੋਗਤਾਵਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਇਨ੍ਹਾਂ ਨੂੰ ਹੀ ਸਾਧਨ ਬਣਾਇਆ ਤੇ ਏਟੀਐਮ, ਮੈਡੀਕਲ ਦੁਕਾਨ ਤੇ ਡਾਕਘਰ ਵਰਗੇ ਜ਼ਰੂਰੀ ਸੇਵਾਵਾਂ ਵਾਲੀਆਂ ਥਾਂਵਾਂ 'ਤੇ ਮੋਬਾਈਲ ਰੀਚਾਰਜ ਸੇਵਾਵਾਂ ਪ੍ਰਦਾਨ ਕੀਤੀਆਂ। ਅਜਿਹਾ ਕਰਕੇ ਏਅਰਟੈਲ ਨੇ ਆਪਣੇ ਉਪਭੋਗਤਾਵਾਂ ਲਈ ਲੌਕਡਾਉਨ ਦੌਰਾਨ ਰੀਚਾਰਜ ਸਬੰਧੀ ਕੋਈ ਮੁਸ਼ਕਲ ਨਹੀਂ ਖੜ੍ਹੀ ਕੀਤੀ।
ਘਰਾਂ ਵਿੱਚ ਪਹੁੰਚਾਇਆ ਸਿਮ:
ਲੌਕਡਾਊਨ ਦੌਰਾਨ ਨਵਾਂ ਸਿਮ ਪ੍ਰਾਪਤ ਕਰਨ ਦਾ ਕੋਈ ਤਰੀਕਾ ਨਹੀਂ ਸੀ ਪਰ ਏਅਰਟੈਲ ਨੇ ਆਪਣੇ ਨਵੇਂ ਯੂਜ਼ਰਸ ਦਾ ਪੂਰਾ ਧਿਆਨ ਰੱਖਿਆ। ਉਪਭੋਗਤਾਵਾਂ ਨੂੰ ਨਵੀਂ ਸਿਮ ਪ੍ਰਾਪਤ ਕਰਨ ਵਿੱਚ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਏਅਰਟੈੱਲ ਨੇ ਘਰ ਵਿੱਚ ਹੀ ਨਵੀਂ ਸਿਮ ਦੀ ਡਿਲੀਵਰੀ ਕੀਤੀ।
ਨਵੇਂ ਇੰਟਰਨੈਟ ਤੇ ਕੇਬਲ ਕੁਨੈਕਸ਼ਨ ਲਗਾਏ:
ਲੌਕਡਾਊਨ ਕਰਕੇ ਬਹੁਤੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਵਰਕ ਫਰੌਮ ਹੋਮ ਕਰਵਾ ਰਹੀਆਂ ਸੀ। ਅਜਿਹੀ ਸਥਿਤੀ ਵਿੱਚ ਉਪਭੋਗਤਾਵਾਂ ਲਈ ਇੰਟਰਨੈਟ ਦੀ ਮੰਗ ਵੱਧ ਗਈ। ਏਅਰਟੈਲ ਨੇ ਲੌਕਡਾਊਨ ਦੌਰਾਨ ਨਵੇਂ ਇੰਟਰਨੈਟ ਕਨੈਕਸ਼ਨ ਵੀ ਉਪਲਬੱਧ ਕਰਵਾਏ। ਇਹੀ ਨਹੀਂ ਲੌਕਡਾਊਨ ਦੌਰਾਨ ਏਅਰਟੈਲ ਦੇ ਨਾ ਸਿਰਫ ਪੁਰਾਣੇ ਕੁਨੈਕਸ਼ਨ ਵਧੀਆ ਤਰੀਕੇ ਨਾਲ ਚਲਾਏ, ਬਲਕਿ ਨਵੇਂ ਕੁਨੈਕਸ਼ਨ ਲਗਾਉਣ ਦਾ ਸਿਲਸਿਲਾ ਜਾਰੀ ਰੱਖਿਆ।
ਖਾਸ ਗੱਲ ਇਹ ਹੈ ਕਿ ਏਅਰਟੈਲ ਦੇ ਕਰਮਚਾਰੀਆਂ ਨੇ ਸਿਮ ਦੀ ਸਹੂਲਤ ਤੇ ਨਵੇਂ ਕੁਨੈਕਸ਼ਨ ਲਗਾਉਂਦੇ ਹੋਏ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ। ਏਅਰਟੈਲ ਦੇ ਇੰਜੀਨੀਅਰਸ ਤੇ ਬਾਕੀ ਸਟਾਫ ਸੇਫਟੀ ਗਿਅਰਸ ਦੀ ਵਰਤੋਂ ਕਰ ਰਹੇ ਸੀ ਤਾਂ ਜੋ ਯੂਜ਼ਰਸ ਕੋਰੋਨਾ ਦੇ ਖਤਰੇ ਤੋਂ ਪੂਰੀ ਤਰ੍ਹਾਂ ਬਚ ਸਕਣ।
ਅਰਬਨ ਕਲੈਪ:
ਲੌਕਡਾਊਨ ਅਜਿਹੇ ਸਮੇਂ ਹੋਇਆ ਸੀ ਜਦੋਂ ਦੇਸ਼ ਭਰ ‘ਚ ਗਰਮੀਆਂ ਸ਼ੁਰੂ ਹੋਣ ਵਾਲੀਆਂ ਸੀ। ਲੌਕਡਾਊਨ ਕਰਕੇ ਲੋਕਾਂ ਨੂੰ ਆਪਣੀ ਏਸੀ ਯਾਨੀ ਏਅਰ ਕੰਡੀਸ਼ਨਰ ਸਰਵਿਸ ਕਰਵਾਉਣ ਦਾ ਮੌਕਾ ਵੀ ਨਹੀਂ ਮਿਲਿਆ। ਹਾਲਾਂਕਿ, ਅਰਬਨ ਕਲੈਪ ਨੇ ਲੋਕਾਂ ਨੂੰ ਨਿਰਾਸ਼ ਨਹੀਂ ਕੀਤਾ। ਅਰਬਨ ਕਲੈਪ ਨੇ ਆਪਣੇ ਗਾਹਕਾਂ ਦੀਆਂ ਜਰੂਰਤਾਂ ਦੀ ਦੇਖਭਾਲ ਕਰਦਿਆਂ ਆਪਣੇ ਟੈਕਨੀਸ਼ੀਅਨ ਰਾਹੀਂ ਹਮੇਸ਼ਾਂ ਦੀ ਤਰ੍ਹਾਂ ਉੱਤਮ ਸੇਵਾ ਪ੍ਰਦਾਨ ਕੀਤੀ ਕਿਉਂਕਿ ਅਜਿਹੀ ਸਥਿਤੀ ਵਿੱਚ ਸੁਰੱਖਿਆ ਦਾ ਧਿਆਨ ਸਭ ਤੋਂ ਮਹੱਤਵਪੂਰਣ ਸੀ, ਅਰਬਨ ਕਲੈਪ ਨੇ ਇਸ ਮਾਮਲੇ ਨੂੰ ਪਹਿਲ ਦੇ ਅਧਾਰ ‘ਤੇ ਰੱਖਦੇ ਹੋਏ ਸੇਵਾ ਪ੍ਰਦਾਨ ਕੀਤੀ।
ਜੋਮੈਟੋ ਤੇ ਸਵਿਗੀ:
ਲੌਕਡਾਊਨ ਦੌਰਾਨ ਹਰ ਵਿਅਕਤੀ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਲੌਕਡਾਊਨ ਹੋਣ ਕਰਕੇ ਕੋਈ ਵੀ ਆਪਣੇ ਘਰ ਵਿਚ ਖਾਣਾ ਪਕਾਉਣ ਲਈ ਕੰਮ ਵਾਲਿਆਂ ਨੂੰ ਕਾਲ ਨਹੀਂ ਕਰ ਸਕਿਆ। ਅਜਿਹੀ ਸਥਿਤੀ ਵਿੱਚ, ਬਹੁਤ ਸਾਰੇ ਲੋਕ ਖੁਦ ਹੀ ਖਾਣਾ ਪਕਾਉਂਦੇ ਨਜ਼ਰ ਆਏ। ਪਰ ਅਜਿਹੇ ਲੋਕਾਂ ਦੀ ਵੀ ਵੱਡੀ ਗਿਣਤੀ ਸੀ ਜਿਨ੍ਹਾਂ ਨੂੰ ਖੁਦ ਖਾਣਾ ਪਕਾਉਣਾ ਨਹੀਂ ਆਉਂਦਾ ਅਤੇ ਉਹ ਖਾਣੇ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਦੂਜਿਆਂ ‘ਤੇ ਨਿਰਭਰ ਸੀ।
ਜੋ ਲੋਕ ਖਾਣਾ ਨਹੀਂ ਬਣਾ ਪਾ ਰਹੇ ਸੀ ਉਨ੍ਹਾਂ ਦੀ ਨਿਰਭਰਤਾ ਜ਼ੋਮੈਟੋ ਤੇ ਸਵਿਗੀ ਵਰਗੇ ਭੋਜਨ ਡਿਲੀਵਰੀ ਐਪਸ ‘ਤੇ ਪਹਿਲਾਂ ਨਾਲੋਂ ਵਧੇਰੇ ਵਧ ਗਈ। ਫੂਡ ਡਿਲੀਵਰੀ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ ਲਈ ਵੀ ਕੰਮ ਦਾ ਢੰਗ ਬਦਲ ਜਾਣ ਨਾਲ ਮੁਸ਼ਕਲ ਖੜ੍ਹੀ ਹੋ ਗਈ। ਪਰ ਜ਼ੋਮੈਟੋ ਤੇ ਸਵਿਗੀ ਨੇ ਨਾ ਸਿਰਫ ਰੈਸਟੋਰੈਂਟ ਅਤੇ ਰਾਈਡਰਸ ਦੀ ਸੁਰੱਖਿਆ ਦਾ ਧਿਆਨ ਰੱਖਿਆ, ਬਲਕਿ ਆਪਣੇ ਉਪਭੋਗਤਾਵਾਂ ਨੂੰ ਵੀ ਸੰਪਰਕ ਰਹਿਤ ਭੋਜਨ ਦੀ ਡਿਲੀਵਰੀ ਉਪਲਬਧ ਕਰਵਾਈ।
ਅਪੋਲੋ ਫਾਰਮੇਸੀ:
ਕੋਰੋਨਾਵਾਇਰਸ ਕਰਕੇ ਮੈਡੀਕਲ ਸਟੋਰ ਲਈ ਸੁਰੱਖਿਆ ਤੇ ਸਫਾਈ ਦਾ ਧਿਆਨ ਰੱਖਣਾ ਬਹੁਤ ਮੁਸ਼ਕਲ ਸੀ ਪਰ ਅਪੋਲੋ ਫਾਰਮੇਸੀ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਰਿਹਾ। ਲੌਕਡਾਊਨ ਦੌਰਾਨ ਦਵਾਈਆਂ ਤੋਂ ਇਲਾਵਾ ਮਾਸਕ, ਸੈਨੀਟਾਈਜ਼ਰ ਤੇ ਦਸਤਾਨਿਆਂ ਦੀ ਮੰਗ ਵੱਧ ਗਈ। ਅਪੋਲੋ ਫਾਰਮੇਸੀ ਨੇ ਨਾ ਸਿਰਫ ਸਟੋਰ 'ਤੇ ਇਸ ਦੀ ਸੇਵਾ ਵਿੱਚ ਕੋਈ ਕਮੀ ਆਉਣ ਦਿੱਤੀ, ਬਲਕਿ ਸੁਰੱਖਿਆ ਲਈ ਦਵਾਈਆਂ, ਮਾਸਕ ਤੇ ਸੈਨੀਟਾਈਜ਼ਰ ਦੀਆਂ ਲੋੜੀਂਦੀਆਂ ਸਹੂਲਤਾਂ ਵੀ ਪ੍ਰਦਾਨ ਕੀਤੀਆਂ।
ਕੋਰੋਨਾਵਾਇਰਸ ਵਿਰੁੱਧ ਲੜਾਈ ਵਿਚ ਸਾਥ ਲਈ ਅਪੋਲੋ ਫਾਰਮੇਸੀ ਨੇ ਦਵਾਈਆਂ ਦੇ ਨਾਲ ਮਾਸਕ ਤੇ ਸੈਨੀਟਾਈਜ਼ਰ ਮੁਫਤ ਦੇਣਾ ਵੀ ਸ਼ੁਰੂ ਕੀਤਾ। ਅਪੋਲੋ ਫਾਰਮੇਸੀ ਦਾ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾਵਾਇਰਸ ਵਿਰੁੱਧ ਜਾਗਰੂਕ ਕਰਨਾ ਸੀ, ਇਸ ਲਈ ਕੰਪਨੀ ਨੇ ਸਹੀ ਢੰਗ ਨਾਲ ਹੱਥ ਧੋਣ ਦੀ ਮੁਹਿੰਮ ਨੂੰ ਇੱਕ ਕਰੋੜ ਲੋਕਾਂ ਤੱਕ ਪਹੁੰਚਾਇਆ।