ਰਾਜਸਥਾਨ: 'ਏਬੀਪੀ ਨਿਊਜ਼' ਵੱਲੋਂ ਕਰਵਾਏ ਸਰਵੇਖਣ ਮੁਤਾਬਕ ਰਾਜਸਥਾਨ ਵਿੱਚ ਵੀ ਕਾਂਗਰਸ ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਹੈ। ਹਾਲੇ ਤਕ ਤਿੰਨ ਸੂਬਿਆਂ (ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ) ਦੇ ਐਗਜ਼ਿਟ ਪੋਲ ਦੇ ਨਤੀਜੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਦੋ ਸੂਬਿਆਂ (ਮੱਧ ਪ੍ਰਦੇਸ਼ ਤੇ ਰਾਜਸਥਾਨ) ਵਿੱਚ ਕਾਂਗਰਸ ਅੱਗੇ ਜਾ ਰਹੀ ਹੈ। ਰਾਜਸਥਾਨ ਵਿਧਾਨ ਸਭਾ ਸੀਟਾਂ ਦੀ ਗੱਲ ਕੀਤੀ ਜਾਏ ਤਾਂ ਸੂਬੇ ਅੰਦਰ ਕੁੱਲ 199 ਵਿਧਾਨ ਸਭਾ ਸੀਟਾਂ ਹਨ। ਸਰਵੇਖਣ ਮੁਤਾਬਕ ਇਨ੍ਹਾਂ ਵਿੱਚੋਂ ਬੀਜੇਪੀ ਨੂੰ 83 ਸੀਟਾਂ ਮਿਲੀਆਂ ਜਦਕਿ ਕਾਂਗਰਸ 101 ਸੀਟਾਂ ਨਾਲ ਲੀਡ ਕਰ ਰਹੀ ਹੈ। ਹੋਰਾਂ ਨੂੰ ਇਸ ਸਰਵੇਖਣ ਵਿੱਚ 15 ਸੀਟਾਂ ਹਾਸਲ ਹੋਈਆਂ। ਇਸ ਸਰਵੇਖਣ ਮੁਤਾਬਕ ਰਾਜਸਥਾਨ ਵਿੱਚ ਕਾਂਗਰਸ ਦੀ ਸਰਕਾਰ ਬਣਨ ਦੀ ਸੰਭਾਵਨਾ ਹੈ।


ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਤੇ ਵਿਰੋਧੀ ਧਿਰ ਕਾਂਗਰਸ ਆਪੋ-ਆਪਣੀ ਦਾਅਵੇਦਾਰੀ ਦੇ ਨਾਲ ਆਪਣੀ ਤਾਕਤ ਅਜ਼ਮਾਉਣ ਵਾਲੀਆਂ ਹਨ। ਪੂਰੇ ਸੂਬੇ ‘ਚ 7 ਦਸੰਬਰ ਨੂੰ ਇੱਕੋ ਗੇੜ ‘ਚ ਚੋਣਾਂ ਹੋਈਆਂ। ਇੱਥੇ ਵੀ ਨਤੀਜੇ ਬਾਕੀ ਸੂਬਿਆਂ ਦੇ ਨਾਲ 11 ਦਸੰਬਰ ਨੂੰ ਆਉਣਗੇ।

ਸੂਬੇ ‘ਚ 200 ਸੀਟਾਂ ‘ਤੇ ਚੋਣਾਂ ਹੋਣੀਆ ਹਨ। 2013 ਦੀ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ 163 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ। ਕਾਂਗਰਸ ਨੇ ਸੂਬੇ ‘ਚ ਸਿਰਫ 21 ਸੀਟਾਂ ਹਾਸਲ ਕਰ ਸਬਰ ਦਾ ਘੁੱਟ ਭਰਿਆ ਸੀ। ਰਾਜਸਥਾਨ ‘ਚ 20 ਜਨਵਰੀ ਤੋਂ ਪਹਿਲਾਂ-ਪਹਿਲਾਂ ਨਵੀਂ ਸਰਕਾਰ ਦਾ ਗਠਨ ਜ਼ਰੂਰੀ ਹੈ।