ਨਵੀਂ ਦਿੱਲੀ: ਸਮ੍ਰਿਤੀ ਇਰਾਨੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਅਰਬਪਤੀ ਤੇ ਮਾਈਕ੍ਰੋਸਾਫਟ ਦੇ ਸਹਿ-ਫੰਡਰ ਬਿੱਲ ਗੇਟਸ ਨਾਲ ਤਸਵੀਰ ਸਾਂਝੀ ਕੀਤੀ ਪਰ ਅਸਲ 'ਚ ਇਹ ਕਹਾਣੀ ਨਹੀਂ। ਪੋਸਟ ਦੇ ਕੈਪਸ਼ਨ 'ਚ ਸਮ੍ਰਿਤੀ ਨੇ ਆਪਣੇ ਵਿਦਿਅਕ ਪਿਛੋਕੜ ਬਾਰੇ ਮਜ਼ਾਕ ਉਡਾਇਆ ਤੇ ਟ੍ਰੋਲਰਸ ਨੇ ਉਸ ਨੂੰ ਕਰਾਰਾ ਜਵਾਬ ਦਿੱਤਾ।

ਤਸਵੀਰ 'ਚ ਸਮ੍ਰਿਤੀ ਤੇ ਬਿੱਲ ਗੇਟਸ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ। ਉਸ ਨੇ ਹਿੰਦੀ 'ਚ ਆਪਣੇ ਕੈਪਸ਼ਨ 'ਚ ਲਿਖਿਆ, "ਸੋਚ ਰਹੇ ਹਾਂ ਪੜ੍ਹਾਈ ਪੂਰੀ ਕੀਤੀ ਨਹੀਂ, ਅੱਗੇ ਕੀ ਕਰੀਏ।"


ਦੱਸ ਦੇਈਏ ਕਿ ਸਮ੍ਰਿਤੀ ਇਰਾਨੀ ਆਪਣੀ ਵਿਦਿਅਕ ਯੋਗਤਾ ਲਈ ਟ੍ਰੋਲਰਸ ਦਾ ਨਿਸ਼ਾਨਾ ਰਹੀ ਹੈ। ਸਾਲ 2014 'ਚ ਭਾਜਪਾ ਦੇ ਸੱਤਾ 'ਚ ਆਉਣ ਤੋਂ ਬਾਅਦ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਬਣਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਸ ਦੀ ਸਿੱਖਿਆ ‘ਤੇ ਸਵਾਲ ਖੜ੍ਹੇ ਕੀਤੇ। ਦਿਲਚਸਪ ਗੱਲ ਇਹ ਹੈ ਕਿ ਬਿੱਲ ਗੇਟਸ ਵੀ ਇੱਕ ਕਾਲਜ ਡ੍ਰੋਪ-ਆਊਟ ਹਨ, ਪਰ ਹੁਣ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਹਨ।