ਕਰੀਬ 30 ਹਜ਼ਾਰ ਕਰੋੜ ਦੀ ਲਾਗਤ ਤੋਂ ਬਣਨ ਵਾਲੇ ਇਸ ਕੌਰੀਡੋਰ ‘ਤੇ 24 ਸਟੇਸ਼ਨ ਹੋਣਗੇ ਜੋ ਅੰਡਰਗ੍ਰਾਉਂਡ ਤੇ ਐਲੀਵੇਟਿਡ ਦੋਵੇਂ ਤਰ੍ਹਾਂ ਦੇ ਹੋਣਗੇ। ਇਸ ਦੀ ਸ਼ੁਰੂਆਤ ਦਿੱਲੀ ਦੇ ਸਰਾਏ ਕਾਲੇ ਖ਼ਾ ਸਟੇਸ਼ਨ ਤੋਂ ਹੋਵੇਗੀ ਤੇ ਇਹ ਮੇਰਠ ਦੇ ਮੋਦੀਪੁਰਮ ਤਕ ਜਾਵੇਗੀ। ਇਸ ਰੂਟ ਨਾਲ ਦਿੱਲੀ ਤੋਂ ਮੇਰਠ ਦੀ ਦੂਰੀ ਇੱਕ ਘੰਟੇ ‘ਚ ਤੈਅ ਹੋ ਜਾਵੇਗੀ। ਨਾਲ ਹੀ ਖ਼ਬਰਾਂ ਹਨ ਕਿ ਹਰ ਰੋਜ਼ ਕਰੀਬ 8 ਲੱਖ ਤੋਂ ਜ਼ਿਆਦਾ ਲੋਕ ਇਸ ਰੂਟ ਦਾ ਇਸਤੇਮਾਲ ਕਰਨਗੇ।
ਕੌਰੀਡੋਰ ਇਸ ਤਰ੍ਹਾ ਬਣਾਇਆ ਜਾਵੇਗਾ ਕਿ ਇਸ ‘ਤੇ 180 ਕਿਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਰੇਲ ਦੌੜ ਸਕੇ ਪਰ ਟ੍ਰੇਨਾਂ ਦੀ ਸਪੀਡ 160 ਕਿਮੀ ਪ੍ਰਤੀ ਘੰਟੇ ਮੁਤਾਬਕ ਕੀਤਾ ਜਾਵੇਗਾ। ਨਾਲ ਹੀ ਇਸ ‘ਚ ਮਹਿਲਾਵਾਂ ਲਈ ਵੱਖਰੇ ਕੋਚ ਦਾ ਪ੍ਰਬੰਧ ਵੀ ਹੋਵੇਗਾ। ਇਹ ਸੁਵਿਧਾ ਦੇਣ ਦਾ ਸਰਕਾਰ ਦਾ ਮਕਸਦ ਹੈ ਕਿ ਲੋਕ ਜ਼ਿਆਦਾ ਤੋਂ ਜ਼ਿਆਦਾ ਪਬਲਿਕ ਟ੍ਰਾਂਸਪੋਰਟ ਦਾ ਇਸਤੇਮਾਲ ਕਰਨ।